ਪ੍ਰੇਮਿਕਾ ਦਾ ਕਤਲ ਕਰ ਪਹਾੜ ਤੋਂ ਸੁੱਟੀ ਲਾਸ਼, ਖੁਦ ਇੰਝ ਲਾਇਆ ਮੌਤ ਨੂੰ ਗਲ਼
Tuesday, Aug 13, 2024 - 05:14 PM (IST)
ਕਬੀਰਧਾਮ - ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਇਕ ਪ੍ਰੇਮੀ ਨੇ ਆਪਣੀ ਪ੍ਰੇਮੀਕਾ ਦਾ ਕਤਲ ਕਰਕੇ ਖ਼ੁਦ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਪ੍ਰੇਮੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੁੜੀ ਦਾ ਕਤਲ ਕਰਨ ਮਗਰੋਂ ਉਸ ਦੇ ਪ੍ਰੇਮੀ ਰਾਮ ਆਸ਼ੀਸ਼ ਉਪਾਧਿਆਏ ਨੇ ਕਥਿਤ ਤੌਰ 'ਤੇ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦਸ਼ਰੰਗਪੁਰ ਚੌਕੀ ਪੁਲਸ ਨੇ ਇਸ ਮਾਮਲੇ ਵਿੱਚ ਪ੍ਰੇਮੀ ਦੇ ਸਾਥੀ ਰਘੂਨਾਥ ਸਾਹੂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ
ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੀ 8 ਤਰੀਖ਼ ਨੂੰ ਕੁੜੀ ਦੀ ਮਾਂ ਸਾਵਿਤਰੀ ਵਿਸ਼ਵਕਰਮਾ ਨੇ ਥਾਣਾ ਦਸ਼ਰੰਗਪੁਰ ਵਿਖੇ ਕੇਸ ਦਰਜ ਕਰਵਾਇਆ ਸੀ ਕਿ ਉਸ ਦੀ ਕੁੜੀ 23 ਜੁਲਾਈ ਦੀ ਸ਼ਾਮ ਤੋਂ ਘਰੋਂ ਲਾਪਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਰਾਮ ਅਸ਼ੀਸ਼ ਉਪਾਧਿਆਏ ਵਾਸੀ ਭਿਲਾਈ ਨਗਰ ਅਤੇ ਰਘੂਨਾਥ ਸਾਹੂ ਵਾਸੀ ਬੇਮੇਟਾਰਾ ਨਾਲ ਗੱਲਬਾਤ ਕਰਦੀ ਸੀ। ਉਸ ਨੇ ਦੱਸਿਆ ਕਿ ਜਦੋਂ ਪੁਲਸ ਨੇ ਉਪਾਧਿਆਏ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਸ ਬੇਮੇਤਾਰਾ ਜ਼ਿਲ੍ਹੇ ਦੇ ਪਿੰਡ ਲੋਲੇਸਰਾ ਦੇ ਰਹਿਣ ਵਾਲੇ ਦੂਜੇ ਸ਼ੱਕੀ ਰਘੂਨਾਥ ਸਾਹੂ ਦੇ ਘਰ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ
ਅਧਿਕਾਰੀਆਂ ਨੇ ਦੱਸਿਆ ਕਿ ਸਾਹੂ ਨੇ ਪੁਲਸ ਨੂੰ ਦੱਸਿਆ ਕਿ ਕੁੜੀ ਅਤੇ ਉਸ ਦਾ ਸਾਥੀ ਰਾਮ ਆਸ਼ੀਸ਼ ਉਪਾਧਿਆਏ ਉਸ ਦੇ ਘਰ ਕਿਰਾਏ 'ਤੇ ਰਹਿੰਦੇ ਸਨ। ਦੋਵਾਂ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਸਾਹੂ ਨੇ ਦੱਸਿਆ ਕਿ 1-2 ਅਗਸਤ ਦੀ ਰਾਤ ਨੂੰ ਕਰੀਬ 3 ਵਜੇ ਉਪਾਧਿਆਏ ਨੇ ਉਸ ਨੂੰ ਤੁਰੰਤ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਸੱਪ ਆ ਗਿਆ ਹੈ। ਸਾਹੂ ਨੇ ਦੱਸਿਆ ਕਿ ਜਦੋਂ ਉਹ ਉਪਾਧਿਆਏ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਕੁੜੀ ਦੀ ਲਾਸ਼ ਬੈੱਡ 'ਤੇ ਪਈ ਸੀ। ਉਸ ਨੂੰ ਪਤਾ ਲੱਗਾ ਕਿ ਉਪਾਧਿਆਏ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਉਪਾਧਿਆਏ ਆਪਣੇ ਭਿਲਾਈ ਸਥਿਤ ਘਰ ਤੋਂ ਸਕਾਰਪੀਓ ਗੱਡੀ ਲੈ ਕੇ ਆਇਆ।
ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ
ਦੂਜੇ ਦਿਨ ਦੋਵੇਂ ਕੁੜੀ ਦੀ ਲਾਸ਼ ਲੈ ਕੇ ਕਾਂਕੇਰ ਜ਼ਿਲ੍ਹੇ ਦੀ ਕੇਸ਼ਕਲ ਘਾਟੀ ਪਹੁੰਚੇ, ਜਿਥੇ ਉਹਨਾਂ ਨੇ ਲਾਸ਼ ਨੂੰ ਘਾਟੀ ਤੋਂ ਹੇਠਾਂ ਸੁੱਟ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਹੂ ਦੀ ਸੂਚਨਾ 'ਤੇ ਲੜਕੀ ਦੀ ਲਾਸ਼ ਬਰਾਮਦ ਕਰਕੇ ਉਪਾਧਿਆਏ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਐਤਵਾਰ ਨੂੰ ਬੇਮੇਤਰਾ ਪੁਲਸ ਨੇ ਸੂਚਨਾ ਦਿੱਤੀ ਕਿ ਸ਼ਿਵਨਾਥ ਨਦੀ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਾਂਚ ਤੋਂ ਪਤਾ ਲੱਗਾ ਕਿ ਲਾਸ਼ ਉਪਾਧਿਆਏ ਦੀ ਸੀ। ਉਸ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਾਟੀ 'ਚੋਂ ਸੁੱਟਣ ਤੋਂ ਬਾਅਦ ਉਪਾਧਿਆਏ ਨੇ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8