ਦੇਰ ਰਾਤ ਪ੍ਰੇਮਿਕਾ ਨੂੰ ਮਿਲਣ ਪਹੁੰਚਿਆ ਪ੍ਰੇਮੀ, ਫੜੇ ਜਾਣ ''ਤੇ ਪਰਿਵਾਰ ਨੇ ਕਰਵਾ ''ਤਾ ਵਿਆਹ

Thursday, Sep 17, 2026 - 12:06 AM (IST)

ਦੇਰ ਰਾਤ ਪ੍ਰੇਮਿਕਾ ਨੂੰ ਮਿਲਣ ਪਹੁੰਚਿਆ ਪ੍ਰੇਮੀ, ਫੜੇ ਜਾਣ ''ਤੇ ਪਰਿਵਾਰ ਨੇ ਕਰਵਾ ''ਤਾ ਵਿਆਹ

ਕੌਸ਼ਾਂਬੀ : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਤੋਂ ਇੱਕ ਪ੍ਰੇਮ ਕਹਾਣੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪਿੱਪਰੀ ਥਾਣਾ ਖੇਤਰ ਦੇ ਸ਼ੇਰਗੜ੍ਹ ਪਿੰਡ ਵਿੱਚ ਆਪਣੀ ਪ੍ਰੇਮਿਕਾ ਨੂੰ ਰਾਤ ਦੇ ਸਮੇਂ ਮਿਲਣ ਪਹੁੰਚੇ ਨੌਜਵਾਨ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਫੜ ਲਿਆ। ਇਸ ਤੋਂ ਬਾਅਦ ਪੁਲਸ ਅਤੇ ਦੋਵਾਂ ਪਰਿਵਾਰਾਂ ਦੀ ਸਮਝੌਤੇ ਤੋਂ ਬਾਅਦ ਸਹਿਮਤੀ ਨਾਲ ਪ੍ਰੇਮੀ ਜੋੜੇ ਦਾ ਤਿਲਹਾਪੁਰ ਮੋੜ 'ਤੇ ਸਥਿਤ ਮੰਦਿਰ ਵਿੱਚ ਵਿਆਹ ਕਰਵਾ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ, ਕੌਸ਼ਾਂਬੀ ਥਾਣਾ ਖੇਤਰ ਦੇ ਜਾਟੀ ਪਿੰਡ ਦਾ ਰਹਿਣ ਵਾਲਾ ਆਕਾਸ਼ ਦਿਵਾਕਰ (20), ਪੁੱਤਰ ਮੂਲਚੰਦ, ਰਾਤ ਦੇ ਸਮੇਂ ਆਪਣੀ ਪ੍ਰੇਮਿਕਾ ਸਲੋਨੀ ਦਿਵਾਕਰ (19) ਨਾਲ ਸ਼ੇਰਗੜ੍ਹ ਪਿੰਡ 'ਚ ਮਿਲਣ ਆਇਆ ਸੀ। ਦੋਵਾਂ ਵਿਚਕਾਰ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਰਾਤ ਦੇ ਹਨ੍ਹੇਰੇ 'ਚ ਆਕਾਸ਼ ਦੇ ਪਹੁੰਚਣ ਦੀ ਖ਼ਬਰ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਫੜ ਲਿਆ। ਦੋਸ਼ ਹੈ ਕਿ ਪਹਿਲਾਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਪੁਲਸ ਨੂੰ ਸੂਚਿਤ ਕੀਤਾ ਗਿਆ।

ਮੌਕੇ 'ਤੇ ਪਹੁੰਚੀ ਪੁਲਸ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਗਈ, ਪਰ ਉੱਥੇ ਕਾਨੂੰਨੀ ਕਾਰਵਾਈ ਦੀ ਬਜਾਏ ਦੋਵੇਂ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਤਿਲਹਾਪੁਰ ਮੋੜ 'ਤੇ ਸਥਿਤ ਮੰਦਿਰ ਵਿੱਚ ਆਕਾਸ਼ ਅਤੇ ਸਲੋਨੀ ਦਾ ਵਿਆਹ ਕਰਵਾ ਦਿੱਤਾ। ਪਿੱਪਰੀ ਥਾਣਾ ਇੰਚਾਰਜ ਚੰਦਰ ਭੂਸ਼ਣ ਮੌਰਿਆ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਸਨ ਅਤੇ ਕਿਸੇ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਸੀ।


author

Inder Prajapati

Content Editor

Related News