UP ’ਚ ਲਵ ਜੇਹਾਦ! ਪਹਿਲਾਂ ਨਾਂ ਬਦਲ ਕੇ ਕੀਤਾ ਰੇਪ, ਹੁਣ ਸ਼ਰਧਾ ਵਾਂਗ 35 ਟੁਕੜੇ ਕਰਨ ਦੀ ਦੇ ਰਿਹੈ ਧਮਕੀ

Friday, Nov 25, 2022 - 11:56 AM (IST)

UP ’ਚ ਲਵ ਜੇਹਾਦ! ਪਹਿਲਾਂ ਨਾਂ ਬਦਲ ਕੇ ਕੀਤਾ ਰੇਪ, ਹੁਣ ਸ਼ਰਧਾ ਵਾਂਗ 35 ਟੁਕੜੇ ਕਰਨ ਦੀ ਦੇ ਰਿਹੈ ਧਮਕੀ

ਮੇਰਠ– ਯੂ. ਪੀ. ’ਚ ਲਵ ਜੇਹਾਦ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਮਾਮਲਾ ਮੇਰਠ ਜ਼ਿਲੇ ਦੇ ਕੰਕਰਖੇੜਾ ਥਾਣਾ ਖੇਤਰ ’ਚ ਸਾਹਮਣੇ ਆਇਆ ਹੈ, ਜਿੱਥੇ ਇੰਚੋਲੀ ਦੇ ਰਹਿਣ ਵਾਲੇ ਕਮਰ ਨੇ ਕਮਲ ਬਣ ਕੇ ਪਹਿਲਾਂ ਲੜਕੀ ਨਾਲ ਦੋਸਤੀ ਕੀਤੀ ਅਤੇ ਫਿਰ ਸਰੀਰਕ ਸਬੰਧ ਬਣਾਉਣ ਵੇਲੇ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਲੜਕਾ ਲੜਕੀ ’ਤੇ ਧਰਮ ਤਬਦੀਲ ਕਰਨ ਲਈ ਦਬਾਅ ਬਣਾਉਣ ਲੱਗਾ। ਜਦੋਂ ਲੜਕੀ ਨੇ ਇਸ ਗੱਲ ਤੋਂ ਸਾਫ ਮਨ੍ਹਾ ਕਰ ਦਿੱਤਾ ਤਾਂ ਲੜਕੇ ਨੇ ਉਸ ਨੂੰ ਸ਼ਰਧਾ ਵਾਂਗ 35 ਟੁਕੜੇ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਦਿੱਤੀ। ਹੁਣ ਪੀੜਤ ਲੜਕੀ ਨੇ ਥਾਣੇ ’ਚ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’

ਦੱਸ ਦੇਈਏ ਕਿ ਮਾਮਲੇ ਦੀ ਜਾਂਚ ’ਚ ਜੁਟੇ ਐੱਸ. ਪੀ. ਸਿਟੀ ਪੀਯੂਸ਼ ਸਿੰਘ ਦਾ ਕਹਿਣਾ ਹੈ ਕਿ ਟੀ. ਪੀ. ਨਗਰ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਲੜਕੀ ਨੇ ਵੀਡੀਓ ਜਾਰੀ ਕਰ ਕੇ ਗੰਭੀਰ ਦੋਸ਼ ਲਾਏ ਹਨ। ਉਸ ਵੱਲੋਂ ਦੋਸ਼ ਹੈ ਕਿ ਮੁਹੱਲੇ ਦੇ ਕੁਝ ਲੜਕਿਆਂ ਨੇ ਉਸ ਨਾਲ ਛੇੜਛਾੜ ਵੀ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ’ਚ ਦੋਵਾਂ ਧਿਰਾਂ ਦਰਮਿਆਨ ਪੈਸਿਆਂ ਦੇ ਲੈਣ-ਦੇਣ ਅਤੇ ਰੰਜਿਸ਼ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ


author

Rakesh

Content Editor

Related News