ਇਨ੍ਹਾਂ 5 ਰਾਸ਼ੀਆਂ ਦੀ ਲੱਗਣ ਵਾਲੀ ਲਾਟਰੀ! ਬਣ ਰਿਹੈ ''ਧਰੁਵ ਯੋਗ'', ਬਜਰੰਗਬਲੀ ਦੀ ਹੋਵੇਗੀ ਕਿਰਪਾ

Thursday, Apr 02, 2026 - 08:18 AM (IST)

ਇਨ੍ਹਾਂ 5 ਰਾਸ਼ੀਆਂ ਦੀ ਲੱਗਣ ਵਾਲੀ ਲਾਟਰੀ! ਬਣ ਰਿਹੈ ''ਧਰੁਵ ਯੋਗ'', ਬਜਰੰਗਬਲੀ ਦੀ ਹੋਵੇਗੀ ਕਿਰਪਾ

ਨਵੀਂ ਦਿੱਲੀ - 2 ਅਪ੍ਰੈਲ 2026, ਵੀਰਵਾਰ ਦਾ ਦਿਨ ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅੱਜ ਚੇਤ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਹੈ, ਜਿਸ ਕਾਰਨ ਦੇਸ਼ ਭਰ 'ਚ ਹਨੂੰਮਾਨ ਜਯੰਤੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਆਚਾਰੀਆ ਇੰਦੂ ਪ੍ਰਕਾਸ਼ ਜੀ ਅਨੁਸਾਰ ਅੱਜ ਗ੍ਰਹਿ-ਨਕਸ਼ਤਰਾਂ ਦੀ ਸਥਿਤੀ ਕਈ ਰਾਸ਼ੀਆਂ ਲਈ ਬਹੁਤ ਸ਼ੁਭ ਸਾਬਤ ਹੋਣ ਵਾਲੀ ਹੈ।

ਅੱਜ ਦਾ ਪੰਚਾਂਗ ਅਤੇ ਗ੍ਰਹਿ ਗੋਚਰ

ਸਰੋਤਾਂ ਅਨੁਸਾਰ ਅੱਜ ਪੁੰਨਿਆ ਤਿਥੀ ਸਵੇਰੇ 7:42 ਵਜੇ ਤੱਕ ਸੀ, ਜਿਸ ਤੋਂ ਬਾਅਦ ਪ੍ਰਤਿਪਦਾ ਤਿਥੀ ਲੱਗ ਗਈ ਹੈ। ਅੱਜ ਦੁਪਹਿਰ 2:20 ਵਜੇ ਤੱਕ ਧਰੁਵ ਯੋਗ ਅਤੇ ਸ਼ਾਮ 5:39 ਵਜੇ ਤੱਕ ਹਸਤ ਨਕਸ਼ਤਰ ਰਹੇਗਾ। ਇਸ ਤੋਂ ਇਲਾਵਾ, ਇਕ ਵੱਡੀ ਖਗੋਲੀ ਘਟਨਾ ਵਜੋਂ ਅੱਜ ਦੁਪਹਿਰ 3:28 ਵਜੇ ਮੰਗਲ ਗ੍ਰਹਿ ਮੀਨ ਰਾਸ਼ੀ 'ਚ ਪ੍ਰਵੇਸ਼ ਕਰੇਗਾ।

ਕਿਨ੍ਹਾਂ 5 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ? 

ਮੇਖ ਰਾਸ਼ੀ
- ਕਰੀਅਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਵੱਡੀ ਸਫਲਤਾ ਮਿਲੇਗੀ।

ਬ੍ਰਿਖ ਰਾਸ਼ੀ
- ਪਰਿਵਾਰਕ ਜੀਵਨ 'ਚ ਖੁਸ਼ਹਾਲੀ ਰਹੇਗੀ। ਖਾਸ ਕਰਕੇ ਕੰਪਿਊਟਰ ਦਾ ਕੰਮ ਕਰਨ ਵਾਲਿਆਂ ਨੂੰ ਵੱਡੇ ਆਰਡਰ ਮਿਲ ਸਕਦੇ ਹਨ।

ਕੰਨਿਆ ਰਾਸ਼ੀ
- ਊਰਜਾ ਦਾ ਪੱਧਰ ਉੱਚਾ ਰਹੇਗਾ, ਜਿਸ ਨਾਲ ਤੁਹਾਡੇ ਕੰਮ ਘੱਟ ਸਮੇਂ 'ਚ ਪੂਰੇ ਹੋਣਗੇ ਅਤੇ ਸਮਾਜ 'ਚ ਮਾਣ-ਸਨਮਾਨ ਵਧੇਗਾ।

ਕੁੰਭ ਰਾਸ਼ੀ
- ਨੌਕਰੀ ਪੇਸ਼ਾ ਲੋਕਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਤੋਂ ਆਫਰ ਮਿਲ ਸਕਦੇ ਹਨ ਅਤੇ ਗਹਿਣਿਆਂ ਦੇ ਕਾਰੋਬਾਰੀਆਂ ਨੂੰ ਚੰਗਾ ਲਾਭ ਹੋਵੇਗਾ।

ਮੀਨ ਰਾਸ਼ੀ
-  ਕਿਸਮਤ ਦਾ ਪੂਰਾ ਸਾਥ ਮਿਲੇਗਾ। ਭਵਿੱਖ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ ਅਤੇ ਜੀਵਨਸਾਥੀ ਨਾਲ ਸਬੰਧ ਮਜ਼ਬੂਤ ਹੋਣਗੇ।

 


author

Sunaina

Content Editor

Related News