ਲੋਕ ਸਭਾ ਸਪੀਕਰ ਓਮ ਬਿਰਲਾ ਸ਼ਿਮਲਾ ਪਹੁੰਚੇ, ਕਿਹਾ- ਸ਼ਿਮਲਾ ਦੀ ਖੂਬਸੂਰਤੀ ਦੁਨੀਆ ’ਚ ਪ੍ਰਸਿੱਧ

Tuesday, Nov 16, 2021 - 06:20 PM (IST)

ਸ਼ਿਮਲਾ (ਵਾਰਤਾ)— ਲੋਕ ਸਭਾ ਸਪੀਕਰ ਓਮ ਬਿਰਲਾ ਪੀਠਾਸੀਨ ਅਧਿਕਾਰੀਆਂ ਦੇ ਸ਼ਤਾਬਦੀ ਸਾਲ ਸਮਾਰੋਹ ਅਤੇ 82ਵੇਂ ਅਖਿਲ ਭਾਰਤੀ ਪੀਠਾਸੀਨ ਅਧਿਕਾਰੀਆਂ ਦੇ ਸੰਮੇਲਨ ’ਚ ਬਤੌਰ ਮੁੱਖ ਮਹਿਮਾਨ ਹਿੱਸਾ ਲੈਣ ਅੱਜ ਸ਼ਿਮਲਾ ਪਹੁੰਚੇ ਹਨ। ਇਹ ਸੰਮੇਲਨ 16 ਤੋਂ 19 ਨਵੰਬਰ ਤੱਕ ਚਲੇਗਾ। ਇਸ ਤੋਂ ਪਹਿਲਾਂ ਸਾਲ 1921 ਵਿਚ ਇਹ ਸੰਮੇਲਨ ਹੋਇਆ ਸੀ। ਬਿਰਲਾ ਨੇ ਦੱਸਿਆ ਕਿ ਸੰਮੇਲਨ ਵਿਚ ਲੋਕਤੰਤਰ ਦੀ ਮਜ਼ਬੂਤੀ ਲਈ ਸੰਵਿਧਾਨਕ ਸੰਸਥਾਵਾਂ ਮਜ਼ਬੂਤ ਹੋਣ, ਇਸ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਿਮਲਾ ਦੇਸ਼ ਹੀ ਨਹੀਂ ਦੁਨੀਆ ’ਚ ਆਪਣੀ ਖੂਬਸੂਰਤੀ ਅਤੇ ਸਾਫ਼ ਆਬੋ-ਹਵਾ ਲਈ ਪ੍ਰਸਿੱਧ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਨਵੰਬਰ ਨੂੰ ਵਰਚੂਅਲ ਮਾਧਿਅਮ ਨਾਲ ਸੰਮੇਲਨ ਦਾ ਉਦਘਾਟਨ ਕਰਨਗੇ। ਅੱਜ ਤੋਂ 100 ਸਾਲ ਪਹਿਲਾਂ 1921 ਵਿਚ ਸ਼ਿਮਲਾ ’ਚ ਹੀ ਪਹਿਲਾ ਅਖਿਲ ਭਾਰਤੀ ਪੀਠਾਸੀਨ ਅਧਿਕਾਰੀ ਸੰੰਮੇਲਨ ਹੋਇਆ ਸੀ। ਇਸ ਵਾਰ ਸੰਮੇਲਨ ’ਚ 36 ਸੂਬਿਆਂ ਦੀਆਂ ਵਿਧਾਨ ਸਭਾਵਾਂ, ਵਿਧਾਨ ਪਰੀਸ਼ਦਾਂ ਦੇ ਪੀਠਾਸੀਨ ਅਧਿਕਾਰੀ, ਉੱਪ ਪ੍ਰਧਾਨ ਅਤੇ ਪ੍ਰਧਾਨ ਸਕੱਤਰ ਸੰਮੇਲਨ ’ਚ ਹਿੱਸਾ ਲੈ ਰਹੇ ਹਨ। ਕੁੱਲ ਮਿਲਾ ਕੇ ਇਕ ਸੂਬੇ ਤੋਂ 4 ਨੁਮਾਇੰਦੇ ਇਸ ਸੰਮੇਲਨ ’ਚ ਹਿੱਸਾ ਲੈਣਗੇ, ਜਿਨ੍ਹਾਂ ਦੀ ਗਿਣਤੀ 288 ਹੋਵੇਗੀ। ਸੰਮੇਲਨ ’ਚ ਹਿੱਸਾ ਲੈਣ ਰਹੇ ਨੁਮਾਇੰਦਿਆਂ ਦੀ ਕੁੱਲ ਗਿਣਤੀ 378 ਹੋਵੇਗੀ।


Tanu

Content Editor

Related News