ਹੁਣ ਸੰਸਕ੍ਰਿਤ, ਉਰਦੂ ਸਮੇਤ 6 ਹੋਰ ਭਾਸ਼ਾਵਾਂ ''ਚ ਹੋਵੇਗੀ ਲੋਕ ਸਭਾ ਦੀ ਕਾਰਵਾਈ

Tuesday, Feb 11, 2025 - 12:50 PM (IST)

ਹੁਣ ਸੰਸਕ੍ਰਿਤ, ਉਰਦੂ ਸਮੇਤ 6 ਹੋਰ ਭਾਸ਼ਾਵਾਂ ''ਚ ਹੋਵੇਗੀ ਲੋਕ ਸਭਾ ਦੀ ਕਾਰਵਾਈ

ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਹੁਣ ਸਦਨ ਦੀ ਕਾਰਵਾਈ ਦਾ ਸੰਸਕ੍ਰਿਤ, ਉਰਦੂ ਅਤੇ ਮੈਥਿਲੀ ਸਮੇਤ 6 ਹੋਰ ਭਾਸ਼ਾਵਾਂ 'ਚ ਅਨੁਵਾਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦਾ ਭਾਸ਼ਾ ਅਨੁਵਾਦ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ 10 ਖੇਤਰੀ ਭਾਸ਼ਾਵਾਂ 'ਚ ਹੋ ਰਿਹਾ ਸੀ। ਬਿਰਲਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਦਨ ਦੀ ਕਾਰਵਾਈ ਦਾ ਇਕੋ ਸਮੇਂ ਸਾਰੀਆਂ 22 ਮਾਨਤਾ ਪ੍ਰਾਪਤ ਭਾਸ਼ਾਵਾਂ 'ਚ ਅਨੁਵਾਦ ਕੀਤਾ ਜਾਵੇ।

ਲੋਕ ਸਭਾ ਸਪੀਕਰ ਨੇ ਕਿਹਾ ਕਿ ਹੁਣ ਸਦਨ ਦੀ ਕਾਰਵਾਈ ਦਾ ਬੋਡੋ, ਡੋਗਰੀ, ਮੈਥਿਲੀ, ਮਣੀਪੁਰੀ, ਸੰਸਕ੍ਰਿਤ ਅਤੇ ਉਰਦੂ ਵਿਚ ਅਨੁਵਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਦ ਦੁਨੀਆ ਦੀ ਇਕੋ-ਇਕ ਵਿਧਾਨਕ ਸੰਸਥਾ ਹੈ ਜਿੱਥੇ ਇਕੋ ਸਮੇਂ ਕਈ ਭਾਸ਼ਾਵਾਂ ਵਿਚ ਕਾਰਵਾਈ ਦਾ ਅਨੁਵਾਦ ਹੋ ਰਿਹਾ ਹੈ।

ਓਧਰ DMK ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਕਾਰਵਾਈ ਨੂੰ ਸੰਸਕ੍ਰਿਤ ਭਾਸ਼ਾ 'ਚ ਬਦਲਣ ਦੇ ਫੈਸਲੇ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਸਿਰਫ਼ 73 ਹਜ਼ਾਰ ਲੋਕ ਹੀ ਸੰਸਕ੍ਰਿਤ ਬੋਲਦੇ ਹਨ, ਫਿਰ ਟੈਕਸ ਦੇਣ ਵਾਲਿਆਂ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ। ਬਿਰਲਾ ਨੇ ਉਨ੍ਹਾਂ ਦੇ ਇਤਰਾਜ਼ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਤੁਸੀਂ ਕਿਸ ਦੇਸ਼ 'ਚ ਰਹਿੰਦੇ ਹੋ? ਭਾਰਤ ਦੀ ਮੂਲ ਭਾਸ਼ਾ ਸੰਸਕ੍ਰਿਤ ਰਹੀ ਹੈ। ਤੁਸੀਂ ਸੰਸਕ੍ਰਿਤ 'ਤੇ ਇਤਰਾਜ਼ ਕਿਉਂ ਕੀਤਾ? ਅਸੀਂ ਸਾਰੀਆਂ 22 ਭਾਸ਼ਾਵਾਂ 'ਚ ਅਨੁਵਾਦ ਬਾਰੇ ਗੱਲ ਕਰ ਰਹੇ ਹਾਂ।


author

Tanu

Content Editor

Related News