ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Sunday, Feb 11, 2024 - 12:51 PM (IST)

ਨਵੀਂ ਦਿੱਲੀ, (ਭਾਸ਼ਾ)- ਮੌਜੂਦਾ ਲੋਕ ਸਭਾ ਦੀ ਆਖਰੀ ਬੈਠਕ ਸ਼ਨੀਵਾਰ ਨੂੰ ਖਤਮ ਹੋਈ ਅਤੇ ਹੇਠਲੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ 17ਵੀਂ ਲੋਕ ਸਭਾ ’ਚ ਕੰਮ ਦੀ ਉਤਪਾਦਕਤਾ 97 ਫੀਸਦੀ ਰਹੀ ਅਤੇ ਆਰਟੀਕਲ 370 ਹਟਾਉਣ ਤੇ ਔਰਤਾਂ ਦੇ ਰਾਖਵੇਂਕਰਨ ਨਾਲ ਸਬੰਧਤ ਕਈ ਅਹਿਮ ਬਿੱਲ ਪਾਸ ਕੀਤੇ ਗਏ।

ਸਦਨ ਦੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਵੱਖ-ਵੱਖ ਪਾਰਟੀਆਂ ਦੇ ਨੇਤਾ ਮੌਜੂਦ ਸਨ।

ਇਸ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ, ‘‘17ਵੀਂ ਲੋਕ ਸਭਾ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਭਾਰਤ ਦੇ ਅੰਮ੍ਰਿਤਕਾਲ ’ਚ ਪਾਰਲੀਮੈਂਟ ਦੀ ਪੁਰਾਣੀ ਅਤੇ ਨਵੀਂ ਇਮਾਰਤ ਦੋਵਾਂ ’ਚ ਆਪਣੀਆਂ ਸੰਸਦੀ ਜ਼ਿੰਮੇਵਾਰੀਆਂ ਨੂੰ ਅਸੀਂ ਨਿਭਾਇਆ।’’

ਉਨ੍ਹਾਂ ਕਿਹਾ ਕਿ ਇਸ ਲੋਕ ਸਭਾ ’ਚ ਪਹਿਲੀ ਵਾਰ ਸਿਫ਼ਰ ਕਾਲ ’ਚ ਸਰਕਾਰ ਨੇ ਹਾਂ-ਪੱਖੀ ਜਵਾਬ ਦੇ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ।


Rakesh

Content Editor

Related News