ਲੋਕ ਸਭਾ ਚੋਣਾਂ 2019 : NPP ਨੇ ਜਾਰੀ ਕੀਤੀ ਉਮੀਦਵਾਰ ਦੀ ਪਹਿਲੀ ਸੂਚੀ

Saturday, Mar 23, 2019 - 11:12 AM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਮੈਦਾਨ ਭੱਖ ਗਿਆ ਹੈ। ਸਿਆਸੀ ਪਾਰਟੀਆਂ ਚੋਣਾਂ 'ਚ ਆਪਣੀ ਕਿਸਮਤ ਅਜਮਾਉਣ ਨੂੰ ਲੈ ਕੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਜੁਟੀਆਂ ਹਨ। ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਵੀ ਚੋਣ ਮੈਦਾਨ ਵਿਚ ਉਤਰ ਗਈ ਹੈ। ਐੱਨ. ਪੀ. ਪੀ. ਨੇ ਆਪਣੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਅਸਾਮ 'ਚ 5 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ। 

PunjabKesari

ਅਸਾਮ ਵਿਚ ਕੁੱਲ 14 ਲੋਕ ਸਭਾ ਸੀਟਾਂ ਹਨ। ਸਿਲਚਰ ਤੋਂ ਨਾਜ਼ੀਆ ਯਾਸਮੀਨ ਮਜੁਮਦਾਰ, ਤੇਜ਼ਪੁਰ ਸੀਟ ਤੋਂ ਰਾਮ ਬਹਾਦਰ ਸੁਨਾਰ, ਕਾਲੀਆਬੋਰ ਤੋਂ ਅਬਦੁੱਲ ਅਜ਼ੀਜ਼, ਜੋਰਹਟ ਤੋਂ ਕਮਲਾ ਰਾਜਕੁੰਵਰ ਅਤੇ ਡਿਬਰੂਗੜ੍ਹ ਤੋਂ ਬਹਾਬੀਨ ਬਰੂਆ ਮੈਦਾਨ ਵਿਚ ਹਨ। ਇੱਥੇ ਦੱਸ ਦੇਈਏ ਕਿ 11 ਅਪ੍ਰੈਲ ਤੋਂ 19 ਮਈ ਦਰਮਿਆਨ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਓਡੀਸ਼ਾ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ।


Tanu

Content Editor

Related News