ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਪੀ. ਐੱਮ. ਮੋਦੀ ਨੂੰ ਦਿੱਤੀ ਵਧਾਈ

05/23/2019 1:18:03 PM

ਕੋਲੰਬੀਆ— ਰੁਝਾਨਾਂ 'ਚ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਦੇਸ਼ ਹੀ ਨਹੀਂ ਸਗੋਂ ਦੁਨੀਆਭਰ ਤੋਂ ਪੀ. ਐੱਮ. ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਪੀ. ਐੱਮ. ਮੋਦੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ,''ਸ਼ਾਨਦਾਰ ਜਿੱਤ 'ਤੇ ਨਰਿੰਦਰ ਮੋਦੀ ਨੂੰ ਵਧਾਈ। ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।''ਜ਼ਿਕਰਯੋਗ ਹੈ ਕਿ ਭਾਰਤ ਦੇ ਸ਼੍ਰੀਲੰਕਾ ਨਾਲ ਚੰਗੇ ਸਬੰਧ ਹਨ। ਦੋਵੇਂ ਦੇਸ਼ ਇਕ-ਦੂਜੇ ਨਾਲ ਸੁੱਖ-ਦੁੱਖ 'ਚ ਖੜ੍ਹੇ ਹੁੰਦੇ ਹਨ।

ਜਿਵੇਂ ਹੀ ਰੁਝਾਨਾਂ 'ਚ ਦਿਖਾਈ ਦਿੱਤਾ ਕਿ ਭਾਜਪਾ ਕਾਫੀ ਲੀਡ ਨਾਲ ਕਾਂਗਰਸ ਤੇ ਹੋਰਾਂ ਪਾਰਟੀਆਂ ਨੂੰ ਪਛਾੜਦੀ ਹੋਈ ਅੱਗੇ ਜਾ ਰਹੀ ਹੈ ਤਾਂ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।  ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਲੋਕ ਸਭਾ ਚੋਣਾਂ ਇਕ ਜਸ਼ਨ ਦੀ ਤਰ੍ਹਾਂ ਹੁੰਦੀਆਂ ਹਨ। ਇਸ ਲਈ ਸਿਰਫ ਭਾਰਤ 'ਚ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਬਹੁਤ ਨੇੜਿਓਂ ਦੇਖਦੇ ਹਨ। ਫਿਲਹਾਲ ਭਾਜਪਾ ਬਹੁਮਤ ਲਈ ਜ਼ਰੂਰੀ ਸੀਟਾਂ ਤੋਂ ਕਾਫੀ ਅੱਗੇ ਜਿੱਤਦੀ ਨਜ਼ਰ ਆ ਰਹੀ ਹੈ। ਸ਼ਾਮ ਤਕ ਚੋਣਾਂ ਦੇ ਨਤੀਜੇ ਸਪੱਸ਼ਟ ਹੋਣ ਦੀ ਉਮੀਦ ਹੈ।


Related News