ਲੋਕ ਸਭਾ ’ਚ ਬੋਲੇ ਪੀ. ਐੱਮ. ਮੋਦੀ- ‘ਅੰਦੋਲਨਕਾਰੀ ਅਤੇ ਅੰਦੋਲਨਜੀਵੀਆਂ ’ਚ ਫ਼ਰਕ ਸਮਝਣਾ ਜ਼ਰੂਰੀ’

02/10/2021 6:28:42 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਲੋਕ ਸਭਾ ’ਚ ਇਕ ਵਾਰ ਫਿਰ ‘ਅੰਦੋਲਨਜੀਵੀਆਂ’ ’ਤੇ ਨਿਸ਼ਾਨਾ ਵਿੰਨਿ੍ਹਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਪਵਿੱਤਰ ਹੈ, ਮੈਂ ਇਸ ਗੱਲ ਨੂੰ ਮੰਨਦਾ ਹਾਂ ਪਰ ਅੰਦੋਲਨਜੀਵੀ, ਕਿਸਾਨਾਂ ਦੇ ਪਵਿੱਤਰ ਅੰਦੋਲਨ ਨੂੰ ਅਪਵਿੱਤਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਅਤੇ ਅੰਦੋਲਨਜੀਵੀਆਂ ’ਚ ਫ਼ਰਕ ਕਰਨਾ ਜ਼ਰੂਰੀ ਹੈ। ਅੰਦੋਲਨਜੀਵੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਦੇਸ਼ ਨੂੰ ਗੁੰਮਰਾਹ ਕਰਨ ਵਾਲਿਆਂ ਦੀ ਪਹਿਚਾਣ ਕਰਨਾ ਜ਼ੂਰਰੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅੰਦੋਲਨ ’ਚ ਅੱਤਵਾਦੀਆਂ ਅਤੇ ਨਕਸਲੀਆਂ ਦੀ ਰਿਹਾਈ ਦੀ ਮੰਗ ਕਿਉਂ? ਅੰਦੋਲਨ ’ਚ ਦੰਗਾਈਆਂ ਦੀਆਂ ਤਸਵੀਰਾਂ, ਨਾਅਰੇ ਕਿਵੇਂ ਆਏ? 

ਇਹ ਵੀ ਪੜ੍ਹੋ: ਕਿਸਾਨ ਅਫ਼ਵਾਹਾਂ ਦੇ ਸ਼ਿਕਾਰ, ਖੇਤੀ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ: ਪੀ. ਐੱਮ. ਮੋਦੀ

ਤੋੜ-ਭੰਨ, ਹਿੰਸਾ ਨਾਲ ਅੰਦੋਲਨ ਕਲੰਕਿਤ ਹੁੰਦਾ ਹੈ। ਆਖਰਕਾਰ ਪੰਜਾਬ ’ਚ ਟੈਲੀਕਾਮ ਦੇ ਟਾਵਰਾਂ ਨੂੰ ਤੋੜਨ ਦਾ ਕਿਸਾਨ ਅੰਦੋਲਨ ਨਾਲ ਕੀ ਸਬੰਧ ਹੈ? ਟੋਲ ਪਲਾਜ਼ਾ ਤਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਸਵੀਕਾਰ ਕੀਤੀ ਗਈ ਵਿਵਸਥਾ ਹੈ। ਉਸ ਟੋਲ ਪਲਾਜ਼ਾ ’ਤੇ ਕਬਜ਼ਾ ਕਰ ਲੈਣਾ, ਉੱਥੇ ਭੰਨ-ਤੋੜ ਕਰਨਾ ਕੀ ਅੰਦੋਲਨ ਨੂੰ ਅਪਵਿੱਤਰ ਕਰਨ ਵਰਗਾ ਨਹੀਂ ਹੈ? ਅੰਦੋਲਨਜੀਵੀ ਚੰਗਾ ਬੋਲਦੇ ਹਨ ਪਰ ਚੰਗਾ ਕਰਦੇ ਨਹੀਂ ਹਨ। ਅੰਦੋਲਨਜੀਵੀ ਮਾਹੌਲ ਨੂੰ ਵਿਗਾੜਨ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:  ਲੋਕ ਸਭਾ ’ਚ ਬੋਲੇ PM ਮੋਦੀ- ਆਜ਼ਾਦੀ ਦਾ 75ਵਾਂ ਸਾਲ ਹਰ ਭਾਰਤੀ ਲਈ ਮਾਣ ਦੀ ਗੱਲ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਵਿਚ ਇਕ ਬਹੁਤ ਵੱਡਾ ਵਰਗ ਹੈ, ਉਨ੍ਹਾਂ ਦੀ ਪਹਿਚਾਣ ਹੈ- ਹਮੇਸ਼ਾ ਸਹੀ ਗੱਲ ਬੋਲਣਾ, ਸਹੀ ਗੱਲ ਕਹਿਣ ’ਚ ਕੋਈ ਬੁਰਾਈ ਵੀ ਨਹੀਂ ਹੈ ਪਰ ਇਸ ਵਰਗ ਨੂੰ ਅਜਿਹੇ ਲੋਕਾਂ ਨਾਲ ਨਫ਼ਰਤ ਹੈ, ਜੋ ਸਹੀ ਕੰਮ ਕਰਦੇ ਹਨ। ਇਹ ਫ਼ਰਕ ਸਮਝਣ ਵਾਲੀ ਗੱਲ ਹੈ। ਇਹ ਚੀਜ਼ਾਂ ਨੂੰ ਸਿਰਫ ਬੋਲਣ ਵਿਚ ਵਿਸ਼ਵਾਸ ਰੱਖਦੇ ਹਨ, ਚੰਗਾ ਕਰਨ ਵਿਚ ਉਨ੍ਹਾਂ ਨੂੰ ਭਰੋਸਾ ਹੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਦੇਸ਼ ਵਾਸੀਆਂ ਦਾ ਪਸੀਨਾ ਲੱਗਦਾ ਹੈ, ਤਾਂ ਹੀ ਦੇਸ਼ ਅੱਗੇ ਵੱਧਦਾ ਹੈ। ਦੇਸ਼ ਲਈ ਪਬਲਿਕ ਸੈਕਟਰ ਜ਼ਰੂਰੀ ਹੈ ਤਾਂ ਪ੍ਰਾਈਵੇਟ ਸੈਕਟਰ ਦਾ ਯੋਗਦਾਨ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ: ਰਾਜ ਸਭਾ ’ਚ 4 ਸੰਸਦ ਮੈਂਬਰਾਂ ਦੀ ਵਿਦਾਈ, ਭਾਵੁਕ ਹੋਏ ਪੀ. ਐੱਮ. ਮੋਦੀ

ਵਿਰੋਧੀ ਧਿਰ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਹਮਲਾ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੇ ਸਿਆਸੀ ਏਜੰਡੇ ਨੂੰ ਲੈ ਕੇ ਅੱਗੇ ਵਧੋ, ਅਸੀਂ ਦੇਸ਼ ਨੂੰ ਅੱਗੇ ਲੈ ਕੇ ਵੱਧਣ ਵਾਲੇ ਏਜੰਡੇ ’ਤੇ ਕੰਮ ਕਰਦੇ ਰਹਾਂਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਕੋਰੋਨਾ ਕਾਲ ’ਚ ਦੇਸ਼ ਨੂੰ ਮਜ਼ਬੂਤੀ ਨਾਲ ਅੱਗੇ ਵਧਿਆ, ਉੱਥੇ ਹੀ ਉਨ੍ਹਾਂ ਨੇ ਕਿਸਾਨੀ ਮੁੱਦੇ ਦੀ ਵੀ ਗੱਲ ਕੀਤੀ ਹੈ।

ਨੋਟ- ਪੀ. ਐੱਮ. ਮੋਦੀ ਦੇ ਇਸ ਬਿਆਨ ’ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News