‘ਬੇਲਗਾਮ ਕੋਰੋਨਾ’: ਮੱਧ ਪ੍ਰਦੇਸ਼ ਦੇ 3 ਸ਼ਹਿਰਾਂ ’ਚ ਅੱਜ ਪੂਰੀ ਤਰ੍ਹਾਂ ਤਾਲਾਬੰਦੀ

Sunday, Mar 21, 2021 - 03:30 PM (IST)

ਇੰਦੌਰ— ਦੇਸ਼ ਭਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਰਫ਼ਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ ਮੱਧ ਪ੍ਰਦੇਸ਼ ’ਚ ਕੋਰੋਨਾ ਦੀ ਰਫ਼ਤਾਰ ਬੇਲਗਾਮ ਹੁੰਦੀ ਜਾ ਰਹੀ ਹੈ। ਇੱਥੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਅੱਜ ਪੂਰੀ ਤਰ੍ਹਾਂ ਤਾਲਾਬੰਦੀ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਤਿੰਨ ਸ਼ਹਿਰਾਂ-ਭੋਪਾਲ, ਇੰਦੌਰ ਅਤੇ ਜਬਲਪੁਰ ’ਚ ਅੱਜ ਤਾਲਾਬੰਦੀ ਲਾਈ ਗਈ ਹੈ। ਹਸਪਤਾਲ ਅਤੇ ਮੈਡੀਕਲ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਹਨ। ਸਵੇਰ ਸਿਰਫ ਦੁੱਧ ਦੀ ਸਪਲਾਈ ਨੂੰ ਛੋਟ ਦਿੱਤੀ ਗਈ। ਪੁਲਸ ਸੜਕਾਂ ’ਤੇ ਤਾਇਨਾਤ ਹੈ ਅਤੇ ਥਾਂ-ਥਾਂ ਬੈਰੀਕੇਡਜ਼ ਲਾਏ ਗਏ ਹਨ। 

PunjabKesari

ਇਹ ਵੀ ਪੜ੍ਹੋ:  ਫਿਰ ਡਰਾਉਣ ਲੱਗਾ ‘ਕੋਰੋਨਾ’, ਇਕ ਦਿਨ ’ਚ ਆਏ 43 ਹਜ਼ਾਰ ਤੋਂ ਵੱਧ ਨਵੇਂ ਕੇਸ

ਭੋਪਾਲ ’ਚ ਪਿਛਲੇ 24 ਘੰਟਿਆਂ ਦੌਰਾਨ ਪਾਜ਼ੇਟਿਵ ਕੇਸਾਂ ਦਾ ਅੰਕੜਾ 400 ਦੇ ਪਾਰ ਹੋ ਗਿਆ ਹੈ। ਅਜਿਹੇ ਵਿਚ ਪ੍ਰਸ਼ਾਸਨ ਨੇ ਤਾਲਾਬੰਦੀ ਦੌਰਾਨ ਜ਼ਿਆਦਾ ਸਖ਼ਤੀ ਵਰਤਣ ਦੀ ਗੱਲ ਆਖੀ। ਜੇਕਰ ਪੂਰੇ ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ 24 ਘੰਟਿਆਂ ਵਿਚ 1308 ਨਵੇਂ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਤਿੰਨ ਸ਼ਹਿਰਾਂ ’ਚ ਤਾਲਾਬੰਦੀ ਲਾਈ ਗਈ ਹੈ। ਇਸ ਤਾਲਾਬੰਦੀ ਤੋਂ ਬਾਅਦ ਉਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਵੇਂ ਪੂਰੇ ਦੇਸ਼ ਨੇ ਪਿਛਲੇ ਸਾਲ ਕੋਰੋਨਾ ਦੀ ਆਮਦ ਕਾਰਨ ਵੇਖੀਆਂ ਸਨ। ਇਨ੍ਹਾਂ ਤਿੰਨੋਂ ਸ਼ਹਿਰਾਂ ’ਚ 31 ਮਾਰਚ 2021 ਤੱਕ ਸਕੂਲ-ਕਾਲਜ ਬੰਦ ਰਹਿਣਗੇ। ਤਾਲਾਬੰਦੀ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ। ਦੱਸ ਦੇਈਏ ਕਿ ਮੱਧ ਪ੍ਰਦੇਸ਼ ’ਚ ਕੋਰੋਨਾ ਦੇ ਕੁੱਲ ਕੇਸ 2.74 ਲੱਖ ਹਨ ਅਤੇ 3,903 ਲੋਕਾਂ ਦੀ ਕੋਰਨਾ ਨਾਲ ਮੌਤ ਹੋ ਚੁੱਕੀ ਹੈ।

PunjabKesari

ਇਹ ਵੀ ਪੜ੍ਹੋ: ਲੋਕ ਸਭਾ ਸਪੀਕਰ ਓਮ ਬਿਰਲਾ ਹੋਏ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ

ਇਹ ਵੀ ਪੜ੍ਹੋ: ਦੇਸ਼ ਦੇ ਉਹ 5 ਸੂਬੇ ਜਿਥੇ ਕੋਰੋਨਾ ਨੇ ਮੁੜ ਪਸਾਰੇ ਪੈਰ, ਸੂਬਾ ਸਰਕਾਰਾਂ ਨਾਈਟ ਕਰਫਿਊ ਅਤੇ ਤਾਲਾਬੰਦੀ ਵੱਲ


Tanu

Content Editor

Related News