ਆਸਮਾਨੀ ਬਿਜਲੀ ਡਿੱਗਣ ਨਾਲ ਸੈਂਕੜੇ ਭੇਡਾਂ-ਬੱਕਰੀਆਂ ਦੀ ਮੌਤ
Sunday, Sep 14, 2025 - 09:23 AM (IST)

ਨੈਸ਼ਲਨ ਡੈਸਕ- ਹੁਣੇ ਜਿਹੇ ਪਏ ਭਾਰੀ ਮੀਂਹ ਅਤੇ ਆਸਮਾਨੀ ਬਿਜਲੀ ਨੇ ਹਿਮਾਚਲ ਪ੍ਰਦੇਸ਼ ਦੇ ਛੋਟਾ ਭੰਗਾਲ ਤੇ ਚੌਹਾਰ ਵਾਦੀ ਦੇ ਭੇਡ ਪਾਲਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਜਾਣਕਾਰੀ ਅਨੁਸਾਰ ਛੋਟਾ ਭੰਗਾਲ ਵਾਦੀ ਦੇ ਸਰਲਾ ਪਿੰਡ ਦੇ ਅਮਰ ਚੰਦ, ਪਧਰ ਖੇਤਰ ਦੇ ਕਰਨਾਲ ਪਿੰਡ ਦੇ ਇੰਦਰ ਸਿੰਘ ਅਤੇ ਜੋਗਿੰਦਰਨਗਰ ਖੇਤਰ ਦੇ ਸਰੀ ਪਿੰਡ ਦੇ ਸੁਰੇਸ਼ ਕੁਮਾਰ ਨੇ ਭੇਡਾਂ-ਬੱਕਰੀਆਂ ਸਮੇਤ ਜ਼ਿਲ੍ਹਾ ਕਾਂਗੜਾ ਦੇ ਬੜਾ ਭੰਗਾਲ ਖੇਤਰ ਦੇ ਬਾਹਰਲੀ ਧਾਰ ਸਥਿਤ ਚਰਾਂਦ ਵਿਚ ਡੇਰਾ ਲਾਇਆ ਹੋਇਆ ਸੀ।
ਤੇਜ਼ ਮੀਂਹ ਦੌਰਾਨ ਬਿਜਲੀ ਡਿੱਗਣ ਨਾਲ ਅਮਰ ਚੰਦ ਦੀਆਂ 40 ਭੇਡਾਂ ਤੇ 60 ਬੱਕਰੀਆਂ, ਇੰਦਰ ਸਿੰਘ ਦੀਆਂ 60 ਬੱਕਰੀਆਂ ਅਤੇ ਸੁਰੇਸ਼ ਕੁਮਾਰ ਦੀਆਂ 75 ਬੱਕਰੀਆਂ ਮੌਕੇ ’ਤੇ ਹੀ ਮਰ ਗਈਆਂ
ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e