ਅਗਲੇ 5 ਦਿਨਾਂ ''ਚ ਬਿਜਲੀ ਚਮਕਣ ਅਤੇ ਤੂਫ਼ਾਨ ਆਉਣ ਦੀ ਚਿਤਾਵਨੀ: IMD

Saturday, Oct 05, 2024 - 04:14 PM (IST)

ਅਗਲੇ 5 ਦਿਨਾਂ ''ਚ ਬਿਜਲੀ ਚਮਕਣ ਅਤੇ ਤੂਫ਼ਾਨ ਆਉਣ ਦੀ ਚਿਤਾਵਨੀ: IMD

ਹੈਦਰਾਬਾਦ- ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਚਮਕਣ ਦੇ ਨਾਲ-ਨਾਲ ਤੂਫਾਨ ਆਉਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਇੱਥੇ ਆਪਣੀ ਰੋਜ਼ਾਨਾ ਦੀ ਮੌਸਮ ਰਿਪੋਰਟ ਵਿਚ ਕਿਹਾ ਹੈ ਕਿ ਅਗਲੇ 7 ਦਿਨਾਂ ਦੌਰਾਨ ਸੂਬੇ 'ਚ ਕੁਝ ਥਾਵਾਂ ਜਾਂ ਵੱਖ-ਵੱਖ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 

ਤੇਲੰਗਾਨਾ ਵਿਚ ਦੱਖਣ-ਪੱਛਮੀ ਮਾਨਸੂਨ ਆਮ ਵਾਂਗ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਾਮਰੇਡੀ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪਿਆ। ਰਿਪੋਰਟਾਂ ਮੁਤਾਬਕ ਤੇਲੰਗਾਨਾ 'ਚ ਵੀ ਇਕ-ਦੋ ਥਾਵਾਂ 'ਤੇ ਇਸੇ ਦੌਰਾਨ ਮੀਂਹ ਪਿਆ।


author

Tanu

Content Editor

Related News