ਕੁੱਲੂ ਤੇ ਲਾਹੌਲ-ਸਪਿਤੀ ਦੇ ਪਹਾੜਾਂ ’ਤੇ ਹਲਕੀ ਬਰਫਬਾਰੀ
Sunday, Feb 16, 2025 - 10:28 PM (IST)

ਮਨਾਲੀ/ਸ਼ਿਮਲਾ, (ਸੋਨੂੰ/ਸੰਤੋਸ਼)- ਕਬਾਇਲੀ ਜ਼ਿਲੇ ਲਾਹੌਲ-ਸਪਿਤੀ ਅਤੇ ਕੁੱਲੂ ਵਿਚ ਮੌਸਮ ਇਕ ਵਾਰ ਫਿਰ ਬਦਲ ਗਿਆ। ਦੋਵਾਂ ਜ਼ਿਲਿਆਂ ਵਿਚ ਦਿਨ ਭਰ ਆਸਮਾਨ ’ਚ ਬੱਦਲ ਛਾਏ ਰਹੇ। ਲਾਹੌਲ-ਸਪਿਤੀ ਦੇ ਉੱਚੇ ਪਹਾੜਾਂ ’ਤੇ ਦੇਰ ਸ਼ਾਮ ਹਲਕੀ ਬਰਫਬਾਰੀ ਹੋਈ ਅਤੇ ਹੇਠਲੇ ਖੇਤਰਾਂ ਵਿਚ ਦਿਨ ਭਰ ਅਾਸਮਾਨ ਵਿਚ ਬੱਦਲ ਛਾਏ ਰਹੇ। ਇਸ ਕਾਰਨ ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਚ ਆਏ ਬਦਲਾਅ ਨਾਲ ਰੋਹਤਾਂਗ ਦੱਰੇ ਦੇ ਨਾਲ ਲਾਹੌਲ ਅਤੇ ਕੁੱਲੂ ਦੇ ਉੱਚੇ ਇਲਾਕਿਆਂ ਵਿਚ ਸਵੇਰ ਦੇ ਸਮੇਂ ਤਾਜ਼ਾ ਬਰਫਬਾਰੀ ਹੋਈ। ਬੇਸ਼ੱਕ ਸੋਮਵਾਰ ਨੂੰ ਮੌਸਮ ਸਾਫ ਬਣਿਆ ਰਹੇਗਾ ਪਰ ਰਾਤ ਨੂੰ ਇਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ, ਜਿਸ ਕਾਰਨ 19 ਅਤੇ 20 ਫਰਵਰੀ ਨੂੰ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ।