ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ ''ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

Monday, Dec 09, 2024 - 11:32 AM (IST)

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ ''ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕਈ ਮਹੀਨਿਆਂ ਤੱਕ ਮੌਸਮ ਖ਼ੁਸ਼ਕ ਰਹਿਣ ਮਗਰੋਂ ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਬਰਫ਼ਬਾਰੀ ਅਤੇ ਮੀਂਹ ਪਿਆ। ਸ਼ਿਮਲਾ ਰਿਜ ਮੈਦਾਨ, ਕੁਫਰੀ ਅਤੇ ਸਿਰਮੌਰ ਵਰਗੇ ਲੋਕਪ੍ਰਿਅ ਥਾਵਾਂ 'ਚ ਮੌਸਮ ਦੀ ਪਹਿਲੀ ਹਲਕੀ ਬਰਫ਼ਬਾਰੀ ਹੋਈ। ਰੋਹਤਾਂਗ ਦਰੱਰਾ, ਬਾਰਾਲਾਚਾ ਅਤੇ ਲਾਹੌਲ-ਸਪੀਤੀ 'ਚ ਕੁੰਜੁਮ ਦਰੱਰਾ ਸਮੇਤ ਉੱਚਾਈ ਵਾਲੇ ਖੇਤਰਾਂ ਵਿਚ ਤਾਜ਼ਾ ਬਰਫ਼ਬਾਰੀ ਹੋਈ, ਜਿਸ ਨਾਲ ਕੁਦਰਤੀ ਆਕਸ਼ਰਣ ਵਧ ਗਿਆ। ਸੂਬੇ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਹੈ, ਜਿਸ ਨਾਲ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਹਿਮਾਚਲ ਵਿਚ ਜ਼ਿਆਦਾਤਰ ਤਾਪਮਾਨ ਵਿਚ 5 ਤੋਂ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ 7 ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਸਿਫ਼ਰ ਦੇ ਕਰੀਬ ਪਹੁੰਚ ਗਿਆ। 

ਐਤਵਾਰ ਨੂੰ ਲਾਹੌਲ-ਸਪੀਤੀ ਦੇ ਤਾਬੋ ਵਿਚ ਮੌਸਮ ਦਾ ਸਭ ਤੋਂ ਘੱਟ ਤਾਪਮਾਨ-13.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਰਕੰਡਾ, ਮਨਾਲੀ ਅਤੇ ਸੋਲਨ ਸਮੇਤ ਹੋਰ ਖੇਤਰਾਂ ਵਿਚ ਪਾਰਾ ਸਿਫ਼ਰ ਦੇ ਆਲੇ-ਦੁਆਲੇ ਪਹੁੰਚ ਗਿਆ। ਕੁੱਲੂ ਅਤੇ ਬਿਲਾਸਪੁਰ ਦੇ ਕੁਝ ਹਿੱਸਿਆਂ ਵਿਚ ਹਲਕੀ ਬੂੰਦਾਬਾਂਦੀ ਹੋਈ, ਜਿਸ ਨਾਲ ਠੰਡ ਵੱਧ ਗਈ। ਬਰਫ਼ਬਾਰੀ ਕਾਰਨ ਕੁਝ ਇਲਾਕਿਆਂ ਵਿਚ ਜਨ-ਜੀਵਨ ਪ੍ਰਭਾਵਿਤ ਰਿਹਾ। ਅਟਲ ਸੁਰੰਗ ਸਿੱਸੂ ਮਾਰਗ ਫਿਸਲਣ ਵਾਲਾ ਹੋ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਅਤੇ ਲੱਗਭਗ 100 ਸੈਲਾਨੀ ਫਸ ਗਏ। ਬਾਅਦ ਵਿਚ ਉਨ੍ਹਾਂ ਨੂੰ ਬਚਾ ਲਿਆ ਗਿਆ। 

ਮੌਸਮ ਵਿਭਾਗ ਨੇ ਸੋਮਵਾਰ ਨੂੰ ਦੁਪਹਿਰ ਬਾਅਦ ਹਲਕੀ ਤੋਂ ਮੱਧ ਮੀਂਹ ਅਤੇ ਬਰਫ਼ਬਾਰੀ ਦਾ ਅਨੁਮਾਨ ਲਾਇਆ ਹੈ। ਧੂੜ ਅਤੇ ਧੁੰਦ ਦੇ ਸਾਫ ਹੋਣ ਮਗਰੋਂ ਸੂਬੇ ਵਿਚ ਹਵਾ ਗੁਣਵੱਤਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਅਤੇ ਬਰਫ਼ਬਾਰੀ ਕਾਰਨ ਕਿਸਾਨਾਂ ਅਤੇ ਸੇਬ ਉਤਪਾਦਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਉੱਚਿਤ ਨਹੀਂ ਹੈ, ਕਿਉਂਕਿ ਲੰਬੇ ਸਮੇਂ ਤੱਕ ਸੋਕੇ ਕਾਰਨ ਮਿੱਟੀ 'ਚ ਨਮੀ ਦਾ ਪੱਧਰ ਉੱਚਿਤ ਨਹੀਂ ਹੈ।


author

Tanu

Content Editor

Related News