ਦਿੱਲੀ, ਸ਼ਿਮਲਾ ’ਚ ਹਲਕੀ ਬੂੰਦਾ-ਬਾਂਦੀ, ਗਰਮੀ ਤੋਂ ਮਿਲੀ ਰਾਹਤ
Friday, Apr 11, 2025 - 12:55 AM (IST)

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਵਿਚ ਵੀਰਵਾਰ ਸ਼ਾਮ ਨੂੰ ਮੌਸਮ ਅਚਾਨਕ ਬਦਲ ਗਿਆ ਅਤੇ ਆਸਮਾਨ ਵਿਚ ਬੱਦਲ ਛਾ ਗਏ। ਇਸ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਅਾਂ ਵਿਚ ਹਲਕੀ ਬੂੰਦਾ-ਬਾਂਦੀ ਹੋਈ ਤੇ ਹਨੇਰੀ ਚੱਲੀ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ।
ਇਸ ਤੋਂ ਪਹਿਲਾਂ ਰਿਜ ਅਤੇ ਆਯਾਨਗਰ ਸਥਿਤ ਨਿਗਰਾਨੀ ਸਟੇਸ਼ਨਾਂ ’ਤੇ ਭਿਆਨਕ ਗਰਮੀ ਦੀ ਸਥਿਤੀ ਦਰਜ ਕੀਤੀ ਗਈ ਸੀ, ਜਿਥੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 40.9 ਡਿਗਰੀ ਸੈਲਸੀਅਸ ਅਤੇ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹਿਮਾਚਲ ਦੇ ਸ਼ਿਮਲਾ ਅਤੇ ਕਈ ਹੋਰ ਜ਼ਿਲਿਆਂ ’ਚ ਹਲਕੀ ਬੂੰਦਾ-ਬਾਂਦੀ ਅਤੇ ਬਰਫਬਾਰੀ ਵੀ ਹੋਈ।