ਆਦਿਤਿਆ ਜਾਇਸਵਾਲ ਨੇ JEE Mains ਸੈਸ਼ਨ 2 ''ਚ ਹਾਸਲ ਕੀਤੇ 99.08 ਫੀਸਦੀ ਅੰਕ

Wednesday, Apr 22, 2026 - 05:46 PM (IST)

ਆਦਿਤਿਆ ਜਾਇਸਵਾਲ ਨੇ JEE Mains ਸੈਸ਼ਨ 2 ''ਚ ਹਾਸਲ ਕੀਤੇ 99.08 ਫੀਸਦੀ ਅੰਕ

ਨਾਹਨ- ਹਿਮਾਚਲ ਪ੍ਰਦੇਸ਼ ਦੇ ਨਾਹਨ ਦੇ ਇਕ ਹੋਣਹਾਰ ਵਿਦਿਆਰਥੀ ਆਦਿਤਿਆ ਜਾਇਸਵਾਲ ਨੇ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ, ਜੇਈਈ ਮੇਨਸ ਦੇ ਦੂਜੇ ਸੈਸ਼ਨ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵਲੋਂ ਜਾਰੀ ਨਤੀਜਿਆਂ 'ਚ ਆਦਿਤਿਆ ਨੇ 99.08 ਫੀਸਦੀ ਅੰਕ ਹਾਸਲ ਕਰ ਕੇ ਖੇਤਰ ਦਾ ਨਾਂ ਰੋਸ਼ਨ ਕੀਤਾ ਹੈ। ਆਦਿਤਿਆ ਦੀ ਇਹ ਸਫਲਤਾ ਕੋਈ ਸੰਯੋਗ ਨਹੀਂ ਸਗੋਂ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਇਸ ਤੋਂ ਪਹਿਲਾਂ ਆਦਿਤਿਆ ਨੇ ਜੇਈਈ ਮੇਨਸ ਸੈਸ਼ਨ 1 'ਚ ਵੀ 98.73 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਹੁਣ ਦੂਜੇ ਸੈਸ਼ਨ 'ਚ ਆਪਣੇ ਸਕੋਰ 'ਚ ਹੋਰ ਸੁਧਾਰ ਕਰਦੇ ਹੋਏ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦ੍ਰਿੜ ਸੰਕਲਪ ਨਾਲ ਕਿਸੇ ਵੀ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਦਿਤਿਆ ਦੀ ਇਸ ਸ਼ਾਨਦਾਰ ਸਫ਼ਲਤਾ ਨਾਲ ਖੇਤਰ ਦੇ ਹੋਰ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਬਿਹਤਰ ਪ੍ਰਦਰਸ਼ਨ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਦੇ ਪਰਿਵਾਰ ਅਤੇ ਅਧਿਆਪਕਾਂ ਨੇ ਇਸ ਉਪਲੱਬਧੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News