ਹਰਦੋਈ ''ਚ ਦੁੱਧ ਦੀ ਡੇਅਰੀ ''ਤੇ ਖੁਰਾਕ ਵਿਭਾਗ ਦਾ ਛਾਪਾ, ਮਿਲਾਵਟੀ 38000 ਲੀਟਰ ਦੁੱਧ ਕੀਤਾ ਜ਼ਬਤ
Wednesday, Oct 14, 2026 - 11:33 AM (IST)
ਹਰਦੋਈ : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਸੰਡੀਲਾ ਉਦਯੋਗਿਕ ਖੇਤਰ ਵਿੱਚ ਇਕ ਦੁੱਧ ਦੀ ਡੇਅਰੀ 'ਤੇ ਪ੍ਰਸ਼ਾਸਨ ਅਤੇ ਖੁਰਾਕ ਵਿਭਾਗ ਦੀ ਟੀਮ ਨੇ ਬੀਤੀ ਰਾਤ ਦੁੱਧ ਵਿੱਚ ਮਿਲਾਵਟ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਛਾਪੇਮਾਰ ਕੀਤੀ। ਇੰਡਸਟਰੀਅਲ ਏਰੀਆ ਵਿਚ ਸਥਿਤ ਇਸ ਡੇਅਰੀ ਵਿਚ ਕਰੀਬ 38 ਹਜ਼ਾਰ ਲੀਟਰ ਮਿਲਾਵਟੀ ਦੁੱਧ ਬਰਾਮਦ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਮਿਲਾਵਟੀ ਹੋਣ ਦੇ ਸ਼ੱਕ ਵਿਚ ਦੁੱਧ ਨਾਲ ਭਰੇ ਦੋਵੇਂ ਟੈਂਕਰਾਂ ਦੇ ਨਮੂਨੇ ਲਏ ਗਏ ਅਤੇ ਇਸ ਨੂੰ ਜ਼ਬਤ ਕਰ ਲਿਆ ਗਿਆ।
ਇਹ ਵੀ ਪੜ੍ਹੋ : ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ ਗ੍ਰਿਫ਼ਤਾਰ
ਜਾਂਚ ਦੌਰਾਨ ਮੌਕੇ 'ਤੇ ਕਈ ਤਰ੍ਹਾਂ ਦੇ ਕੈਮੀਕਲ ਵੀ ਮਿਲੇ ਹਨ, ਜਿਸ ਰਾਹੀਂ ਮਿਲਾਵਟੀ ਦੁੱਧ ਤਿਆਰ ਕੀਤਾ ਜਾਂਦਾ ਸੀ। ਖੁਰਾਕ ਵਿਭਾਗ ਦੀ ਟੀਮ ਨੇ ਦੁੱਧ ਦੇ ਸੱਤ ਨਮੂਨੇ ਅਤੇ ਡੇਅਰੀ 'ਤੇ ਮਿਲੇ ਰਸਾਇਣਾਂ ਦੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤਾ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਪੂਰੇ ਮਾਮਲੇ ਵਿੱਚ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ। ਇਸ ਵੇਲੇ ਪ੍ਰਸ਼ਾਸਨ ਅਤੇ ਖੁਰਾਕ ਵਿਭਾਗ ਜਾਂਚ ਰਿਪੋਰਟ ਦੀ ਨਿਗਰਾਨੀ ਕਰ ਰਹੇ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
ਰਿਪੋਰਟਾਂ ਅਨੁਸਾਰ, ਹਰਦੋਈ ਦੇ ਸੰਡੀਲਾ ਉਦਯੋਗਿਕ ਖੇਤਰ ਵਿੱਚ ਦੇਰ ਰਾਤ ਸੰਡੀਲਾ ਦੁੱਧ ਡੇਅਰੀ ਵਿੱਚ ਦੁੱਧ ਦੇ ਮਿਲਾਵਟੀ ਹੋਣ ਦੀ ਸੂਚਨਾ ਸਥਾਨਕ ਸੀਓ ਸ਼ਲੋਕ ਗੌਤਮ ਅਤੇ ਐਸਡੀਐਮ ਨਾਰਾਇਣੀ ਭਾਟੀਆ ਨੂੰ ਮਿਲੀ। ਪ੍ਰਸ਼ਾਸਨ ਤੇ ਪੁਲਸ ਟੀਮ ਨੇ ਖੁਰਾਕ ਵਿਭਾਗ ਦੀ ਇੱਕ ਟੀਮ ਨਾਲ ਮਿਲ ਕੇ ਡੇਅਰੀ 'ਤੇ ਛਾਪਾ ਮਾਰਿਆ। ਐਸਡੀਐਮ ਸੰਦੀਲਾ ਨਾਰਾਇਣੀ ਭਾਟੀਆ ਦੀ ਅਗਵਾਈ ਹੇਠ ਹੋਈ ਕਾਰਵਾਈ ਦੌਰਾਨ ਦੋ ਟੈਂਕਰਾਂ ਵਿੱਚ ਸਟੋਰ ਕੀਤਾ ਕਰੀਬ 38 ਹਜ਼ਾਰ ਲੀਟਰ ਦੁੱਧ ਮਿਲਾਵਟੀ ਪਾਇਆ ਗਿਆ। ਦੁੱਧ ਡੇਅਰੀ ਦਾ ਮਾਲਕ ਪ੍ਰਦੀਪ ਗੁਪਤਾ ਦੱਸਿਆ ਜਾ ਰਿਹਾ ਹੈ। ਕਾਰਵਾਈ ਦੌਰਾਨ ਪੁਲਸ ਵੀ ਮੌਜੂਦ ਸੀ। ਹੁਣ, ਸਿਰਫ਼ ਲੈਬ ਰਿਪੋਰਟ ਹੀ ਦੱਸੇਗੀ ਕਿ ਦੁੱਧ ਗੁਣਵੱਤਾ ਦੇ ਮਾਪਦੰਡਾਂ 'ਤੇ ਖਰਾ ਉਤਰਦਾ ਹੈ ਜਾਂ ਇਸ ਵਿੱਚ ਮਿਲਾਵਟ ਹੋਈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
