ਭੜਕਾਊ ਭਾਸ਼ਣ : ਨੇਤਾਵਾਂ ਵਿਰੁੱਧ FIR ਕਰਨ ਸੰਬੰਧੀ ਪਟੀਸ਼ਨ ''ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ SC

Monday, Mar 02, 2020 - 06:47 PM (IST)

ਭੜਕਾਊ ਭਾਸ਼ਣ : ਨੇਤਾਵਾਂ ਵਿਰੁੱਧ FIR ਕਰਨ ਸੰਬੰਧੀ ਪਟੀਸ਼ਨ ''ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ SC

ਨਵੀਂ ਦਿੱਲੀ— ਸੁਪਰੀਮ ਕੋਰਟ ਭੜਕਾਊ ਬਿਆਨ ਦੇਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾਵਾਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਿਰੁੱਧ ਤੁਰੰਤ ਸ਼ਿਕਾਇਤ (ਐੱਫ.ਆਈ.ਆਰ.) ਦਰਜ ਕਰਨ ਸੰਬੰਧੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਪਟੀਸ਼ਨ ਦਾਇਰ ਕਰਨ ਵਾਲੇ ਉੱਤਰ-ਪੂਰਬੀ ਦਿੱਲੀ ਦੇ 10 ਵਾਲੀ ਪਟੀਸ਼ਨਕਰਤਾਵਾਂ ਵਲੋਂ ਸੀਨੀਅਰ ਐਡਵੋਕੇਟ ਕਾਲਿਨ ਗੋਂਜਾਲਿਵਸ ਨੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜੱਜ ਬੀ.ਆਰ. ਗਵਈ ਅਤੇ ਜੱਜ ਸੂਰੀਆਕਾਂਤ ਦੀ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਦਿੱਲੀ ਹਿੰਸਾ 'ਚ 10 ਵਿਅਕਤੀ ਰੋਜ਼ ਮਰ ਰਹੇ ਹਨ। ਪਿਛਲੀ ਰਾਤ ਵੀ 5 ਲੋਕ ਮਾਰੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਮਾਮਲੇ ਨੂੰ ਇਕ ਮਹੀਨੇ ਲਈ ਟਾਲ ਕੇ ਗਲਤ ਕੀਤਾ ਹੈ। ਇਸ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ। ਇਸ 'ਤੇ ਜੱਜ ਬੋਬੜੇ ਨੇ ਕਿਹਾ,''ਅਸੀਂ ਪਟੀਸ਼ਨ ਦੀ ਸੁਣਵਾਈ ਕਰਾਂਗੇ, ਤੁਹਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਉਪਾਅ ਨਹੀਂ ਹੈ। ਅਸੀਂ ਦੰਗੇ ਹੋ ਜਾਣ ਤੋਂ ਬਾਅਦ ਹੀ ਪਿਚਰ 'ਚ ਆਉਂਦੇ ਹਾਂ। ਕੋਰਟ ਕਦੇ ਵੀ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਨਹੀਂ ਰੋਕ ਸਕਦਾ।'' ਸ਼੍ਰੀ ਗੋਂਜਾਲਿਵਸ ਨੇ ਮਾਮਲੇ ਦੀ ਸੁਣਵਾਈ ਲਈ ਜ਼ੋਰ ਦਿੱਤਾ ਅਤੇ ਕੱਲ (ਮੰਗਲਵਾਰ) ਸੁਣਵਾਈ ਕਰਨ ਦੀ ਅਪੀਲ ਕੀਤੀ। ਜੱਜ ਬੋਬੜੇ ਨੇ, ਹਾਲਾਂਕਿ ਕੱਲ ਯਾਨੀ ਮੰਗਲਵਾਰ ਦੀ ਬਜਾਏ ਬੁੱਧਵਾਰ ਨੂੰ ਸੁਣਵਾਈ ਲਈ ਹਾਮੀ ਭਰ ਦਿੱਤੀ।


author

DIsha

Content Editor

Related News