ਮਹਾਕੁੰਭ ਦਾ ਅੱਜ ਆਖ਼ਰੀ ਦਿਨ, ਹੁਣ ਤੱਕ ਕਰੋੜਾਂ ਸ਼ਰਧਾਲੂ ਲਾ ਚੁੱਕੇ ਡੁੱਬਕੀ

Wednesday, Feb 26, 2025 - 10:34 AM (IST)

ਮਹਾਕੁੰਭ ਦਾ ਅੱਜ ਆਖ਼ਰੀ ਦਿਨ, ਹੁਣ ਤੱਕ ਕਰੋੜਾਂ ਸ਼ਰਧਾਲੂ ਲਾ ਚੁੱਕੇ ਡੁੱਬਕੀ

ਨੈਸ਼ਨਲ ਡੈਸਕ- ਪ੍ਰਯਾਗਰਾਜ ਮਹਾਕੁੰਭ ਦਾ ਅੱਜ ਆਖ਼ਰੀ ਦਿਨ ਹੈ। ਇਸ ਦਿਨ ਮਹਾਸ਼ਿਵਰਾਤਰੀ ਮੌਕੇ ਅੰਤਿਮ ਇਸ਼ਨਾਨ ਹੋ ਰਿਹਾ ਹੈ। ਹੁਣ ਤੱਕ ਕਰੀਬ 66 ਕਰੋੜ ਸ਼ਰਧਾਲੂ ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰ ਚੁੱਕੇ ਹਨ, ਜੋ ਕਿ ਰਿਕਾਰਡ ਹੈ। ਇਹ ਗਿਣਤੀ ਇਸ ਮਹਾਉਤਸਵ ਦੇ ਇਤਿਹਾਸ ਅਤੇ ਮਹੱਤਵ ਨੂੰ ਦਰਸਾਉਂਦੀ ਹੈ। 

ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਅੱਜ ਦੇ ਅੰਤਿਮ ਇਸ਼ਨਾਨ ਲਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਸਮੇਂ ਗੋਰਖਪੁਰ ਵਿਚ ਹਨ ਪਰ ਉਹ ਉੱਥੋਂ ਕੰਟਰੋਲ ਰੂਮ ਤੋਂ ਪੂਰੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ। ਭਾਰੀ ਗਿਣਤੀ ਵਿਚ ਲੋਕ ਸੰਗਮ ਤੱਟ ਵੱਲ ਵੱਧ ਰਹੇ ਹਨ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਘਾਟਾਂ 'ਤੇ ਜਾ ਕੇ ਇਸ਼ਨਾਨ ਕਰੋ ਅਤੇ ਪੁੰਨ ਪ੍ਰਾਪਤ ਕਰੋ।

 

ਸੁਹਾਨਾ ਅਤੇ ਸੁਵਿਧਾਜਨਕ ਮਾਹੌਲ

ਪ੍ਰਯਾਗਰਾਜ ਸ਼ਹਿਰ ਦੇ ਲੋਕ ਵੀ ਵੱਡੀ ਗਿਣਤੀ ਵਿਚ ਇਸ ਇਸ਼ਨਾਨ ਵਿਚ ਸ਼ਾਮਲ ਹੋ ਰਹੇ ਹਨ। ਅੱਧੀ ਰਾਤ ਮਗਰੋਂ ਤੀਰਥ ਯਾਤਰੀਆਂ ਦਾ ਵੱਡਾ ਇਕੱਠ ਵੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਸਹੀ ਯੋਜਨਾ ਅਤੇ ਇੰਤਜ਼ਾਮਾਂ ਕਾਰਨ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਸਾਰਿਆਂ ਨੂੰ ਇਹ ਮੌਕੇ ਕਾਫੀ ਸੁਵਿਧਾਜਨਕ ਲੱਗ ਰਿਹਾ ਹੈ।

ਸ਼ਿਵ ਮੰਦਰਾਂ ਦਾ ਵੀ ਦੌਰਾ

ਸ਼ਰਧਾਲੂ ਮਹਾਕੁੰਭ ਖੇਤਰ ਵਿਚ ਸਥਿਤ ਸ਼ਿਵ ਮੰਦਰਾਂ ਦਾ ਵੀ ਦੌਰਾ ਕਰ ਰਹੇ ਹਨ। ਮਹਾਸ਼ਿਵਰਾਤਰੀ ਮੌਕੇ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਹਨ। ਪ੍ਰਯਾਗਰਾਜ ਦੇ ਤ੍ਰਿਵੇਦੀ ਸੰਗਮ 'ਤੇ ਮਹਾਕੁੰਭ ਦੇ ਆਖਰੀ ਇਸ਼ਨਾਨ ਵਿਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਨਜ਼ਾਰਾ ਬਹੁਤ ਹੀ ਸ਼ਾਨਦਾਰ ਸੀ ਅਤੇ ਸ਼ਰਧਾਲੂ ਇਸ ਧਾਰਮਿਕ ਸਮਾਗਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਸਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਮਹਾਕੁੰਭ ਇਕ ਇਤਿਹਾਸਕ ਮਹੱਤਵ ਹੈ ਅਤੇ ਇਸ ਵਾਰ ਦੇ ਆਯੋਜਨ ਨੇ ਧਰਮ, ਸੰਸਕ੍ਰਿਤੀ ਅਤੇ ਆਸਥਾ ਦੀ ਮਿਸਾਲ ਪੇਸ਼ ਕੀਤੀ ਹੈ।


author

Tanu

Content Editor

Related News