NEET PG 2025: ਐਪਲੀਕੇਸ਼ਨ ''ਚ ਸੋਧ ਕਰਨ ਲਈ ਅੱਜ ਆਖ਼ਰੀ ਮੌਕਾ, ਇਸ ਦਿਨ ਹੋਵੇਗੀ ਪ੍ਰੀਖਿਆ

Monday, May 26, 2025 - 01:39 PM (IST)

NEET PG 2025: ਐਪਲੀਕੇਸ਼ਨ ''ਚ ਸੋਧ ਕਰਨ ਲਈ ਅੱਜ ਆਖ਼ਰੀ ਮੌਕਾ, ਇਸ ਦਿਨ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ – ਜੇਕਰ ਤੁਸੀਂ NEET PG 2025 ਲਈ ਅਪਲਾਈ ਕੀਤਾ ਹੈ ਅਤੇ ਆਪਣੇ ਫਾਰਮ ਵਿੱਚ ਕੋਈ ਗਲਤੀ ਸੋਧਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਖ਼ਬਰ ਹੈ। ਐਪਲੀਕੇਸ਼ਨ ਕਰੈਕਸ਼ਨ ਵਿੰਡੋ ਅੱਜ 26 ਮਈ 2025 ਨੂੰ ਬੰਦ ਹੋ ਰਹੀ ਹੈ। ਉਮੀਦਵਾਰ NBEMS ਦੀ ਅਧਿਕਾਰਿਕ ਵੈੱਬਸਾਈਟ natboard.edu.in 'ਤੇ ਜਾ ਕੇ ਆਪਣੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰਕੇ ਸੋਧ ਕਰ ਸਕਦੇ ਹਨ।

ਕਿਹੜੇ ਸੈਕਸ਼ਨਾਂ ਵਿੱਚ ਹੋ ਸਕਦੀ ਹੈ ਸੋਧ:
ਫੋਟੋ (Photograph)
ਦਸਤਖਤ (Signature)
ਅੰਗੂਠੇ ਦਾ ਨਿਸ਼ਾਨ (Thumb Impression)

ਕਿਹੜੇ ਸੈਕਸ਼ਨਾਂ 'ਚ ਨਹੀਂ ਹੋ ਸਕਦੀ ਸੋਧ:
ਨਾਮ (Name)
ਰਾਸ਼ਟਰਤਾ (Nationality)
ਮੋਬਾਈਲ ਨੰਬਰ
ਈਮੇਲ ਪਤਾ
ਪ੍ਰੀਖਿਆ ਸ਼ਹਿਰ

NBEMS ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਮੀਦਵਾਰ ਇਹ ਯਕੀਨੀ ਬਣਾਏ ਕਿ ਉਹਨਾਂ ਵੱਲੋਂ ਅਪਲੋਡ ਕੀਤੀ ਫੋਟੋ, ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਣ। ਕਿਸੇ ਵੀ ਗਲਤੀ ਜਾਂ ਰੱਦ ਹੋਣ ਤੋਂ ਬਚਣ ਲਈ ਇਹ ਲਾਜ਼ਮੀ ਹੈ।

NEET PG 2025 ਪ੍ਰੀਖਿਆ ਦੀ ਮਹੱਤਵਪੂਰਨ ਤਾਰੀਖਾਂ:

ਪ੍ਰੀਖਿਆ ਦੀ ਤਾਰੀਖ – 15 ਜੂਨ 2025 (ਦੋ ਸ਼ਿਫਟਾਂ ਵਿੱਚ)
ਸਿਟੀ ਇੰਟੀਮੇਸ਼ਨ ਸਲਿਪ ਜਾਰੀ ਹੋਣ ਦੀ ਤਾਰੀਖ – 2 ਜੂਨ 2025
ਐਡਮਿਟ ਕਾਰਡ ਜਾਰੀ ਹੋਣ ਦੀ ਤਾਰੀਖ – 11 ਜੂਨ 2025

ਸਲਾਹ: ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਸੋਧ ਨਹੀਂ ਕੀਤੀ, ਉਹ ਜਲਦੀ ਤੋਂ ਜਲਦੀ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਆਪਣਾ ਐਪਲੀਕੇਸ਼ਨ ਸਹੀ ਕਰ ਲੈਣ, ਨਹੀਂ ਤਾਂ ਬਾਅਦ ਵਿੱਚ ਕੋਈ ਮੌਕਾ ਨਹੀਂ ਮਿਲੇਗਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News