ਕੇਰਨ ''ਚ ਹਥਿਆਰ ਡੰਪ ਤੋਂ ਵੱਡੀ ਗਿਣਤੀ ''ਚ ਗੋਲਾ-ਬਾਰੂਦ ਬਰਾਮਦ

Tuesday, Jun 09, 2020 - 01:38 AM (IST)

ਕੇਰਨ ''ਚ ਹਥਿਆਰ ਡੰਪ ਤੋਂ ਵੱਡੀ ਗਿਣਤੀ ''ਚ ਗੋਲਾ-ਬਾਰੂਦ ਬਰਾਮਦ

ਸ਼੍ਰੀਨਗਰ (ਅਰੀਜ): ਕੇਰਨ ਪਿੰਡ ਵਿਚ ਸੁਰੱਖਿਆ ਬਲਾਂ ਨੂੰ ਅੱਜ ਇਕ ਹਥਿਆਰ ਡੰਪ ਮਿਲਿਆ ਹੈ। ਸੂਤਰਾਂ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਕੁਪਵਾੜਾ ਪੁਲਸ ਤੇ ਫੌਜ ਦੀ 6 ਆਰ.ਆਰ. ਟੁਕੜੀ ਦੇ ਸੰਯੁਕਤ ਦਲ ਵਲੋਂ ਐੱਲ.ਓ.ਸੀ. ਦੇ ਕੋਲ ਕੇਰਨ ਪਿੰਡ ਤੇ ਜੰਗਲੀ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਇਕ ਹਥਿਆਰ ਡੰਪ ਤੋਂ ਵੱਡੀ ਗਿਣਤੀ ਵਿਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।

ਇਨ੍ਹਾਂ ਵਿਚ 5 ਏ.ਕੇ.47 ਰਾਈਫਲਾਂ, 15 ਏ.ਕੇ. ਮੈਗਜ਼ੀਨਾਂ, 443 ਏ.ਕੇ. ਰੌਂਦ, 2 ਯੂ.ਬੀ.ਜੀ.ਐੱਲ., 57 ਯੂ.ਬੀ.ਜੀ.ਐੱਬ. ਗ੍ਰੇਨੇਡ, 6 9ਐੱਮ.ਐੱਮ. ਪਿਸਤੌਲ, 12 9ਐੱਮ.ਐੱਮ. ਪਿਸਤੌਲ ਮੈਗਜ਼ੀਨ, 77 9ਐੱਮ.ਐੱਮ. ਪਿਸਤੌਰ ਰੌਂਦ, 15 ਹੈਂਡ ਗ੍ਰੇਨੇਡ, 2 ਏ.ਕੇ. ਸਲਿੰਗ ਆਦਿ ਸ਼ਾਮਲ ਹਨ।


author

Baljit Singh

Content Editor

Related News