ਵੱਡੇ ਪੱਧਰ ''ਤੇ ਪ੍ਰਸ਼ਾਸਨਿਕ ਫੇਰਬਦਲ, 41 IAS ਅਧਿਕਾਰੀਆਂ ਦੇ ਤਬਾਦਲੇ
Sunday, Sep 08, 2024 - 11:24 AM (IST)
ਪਟਨਾ - ਬਿਹਾਰ ਸਰਕਾਰ ਨੇ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 41 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸ਼ਨੀਵਾਰ ਦੇਰ ਰਾਤ ਆਮ ਪ੍ਰਸ਼ਾਸਨ ਵਿਭਾਗ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਜ਼ਿਆਦਾਤਰ ਅਧਿਕਾਰੀ ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ, ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਹਨ।
ਇਹ ਵੀ ਪੜ੍ਹੋ - ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼
ਨੋਟੀਫਿਕੇਸ਼ਨ ਦੇ ਅਨੁਸਾਰ ਭੋਜਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਰਾਜ ਕੁਮਾਰ ਨੂੰ ਬਿਹਾਰ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ (COMFED) ਦਾ ਪ੍ਰਬੰਧ ਨਿਰਦੇਸ਼ਕ ਬਣਾਇਆ ਗਿਆ ਹੈ, ਜਦੋਂ ਕਿ ਸ਼ਿਓਹਰ ਦੇ ਡੀਐੱਮ ਪੰਕਜ ਕੁਮਾਰ ਨੂੰ ਸਿੱਖਿਆ ਵਿਭਾਗ ਵਿੱਚ ਡਾਇਰੈਕਟਰ (ਪ੍ਰਾਇਮਰੀ ਸਿੱਖਿਆ) ਨਿਯੁਕਤ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਮੁਹੰਮਦ ਨਈਅਰ ਇਕਬਾਲ ਨੂੰ ਵਿਸ਼ੇਸ਼ ਸਕੱਤਰ ਵਜੋਂ ਖੁਰਾਕ ਅਤੇ ਖਪਤਕਾਰ ਸੁਰੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਮੁਈ ਦੇ ਡੀਐਮ ਰਾਕੇਸ਼ ਕੁਮਾਰ ਨੂੰ ਭੂਮੀ ਰਿਕਾਰਡ ਅਤੇ ਸਰਵੇਖਣ ਡਾਇਰੈਕਟੋਰੇਟ ਵਿੱਚ ਡਾਇਰੈਕਟਰ (ਇਕਸੁਰੀਕਰਨ) ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਪਾਲੀਗ੍ਰਾਫ਼ ਟੈਸਟ ਨੇ ਉਲਝਾਇਆ ਕੋਲਕਾਤਾ ਮਾਮਲਾ: ਹੋਇਆ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ
ਨੋਟੀਫਿਕੇਸ਼ਨ ਅਨੁਸਾਰ ਸਿੱਖਿਆ ਵਿਭਾਗ ਵਿੱਚ ਮਿਥਲੇਸ਼ ਮਿਸ਼ਰਾ, ਡਾਇਰੈਕਟਰ (ਮਿਡ ਡੇਅ ਮੀਲ) ਨੂੰ ਲਖੀਸਰਾਏ ਦਾ ਡੀਐੱਮ ਬਣਾਇਆ ਗਿਆ ਹੈ, ਜਦੋਂ ਕਿ ਪੰਚਾਇਤੀ ਰਾਜ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਿਦਿਆਨੰਦ ਸਿੰਘ ਨੂੰ ਯੋਜਨਾ ਵਿਭਾਗ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਬੇਗੂਸਰਾਏ ਦੇ ਡੀਐਮ ਰੋਸ਼ਨ ਕੁਸ਼ਵਾਹਾ ਨੂੰ ਸਮਸਤੀਪੁਰ ਦਾ ਡੀਐੱਮ ਬਣਾਇਆ ਗਿਆ ਹੈ। ਇਸ ਦੌਰਾਨ, ਸ਼ੇਖਪੁਰਾ ਦੇ ਡੀਐੱਮ ਜੇ ਪ੍ਰਿਯਦਰਸ਼ਨੀ ਨੂੰ ਮਾਲ ਅਤੇ ਭੂਮੀ ਸੁਧਾਰ ਵਿਭਾਗ ਵਿੱਚ ਡਾਇਰੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੋ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8