ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ 'ਲੈਂਡਸਲਾਈਡ', ਮਲਬੇ ਦੀ ਲਪੇਟ 'ਚ ਆਈ THAR
Saturday, Sep 14, 2024 - 12:49 PM (IST)
ਪੰਡੋਹ- ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਪਹਾੜੀ ਤੋਂ ਇਕ ਵਾਰ ਫਿਰ ਵੱਡੀ ਮਾਤਰਾ 'ਚ ਮਲਬਾ ਡਿੱਗ ਗਿਆ, ਜਿਸ ਕਾਰਨ ਸੜਕ ਆਵਾਜਾਈ ਲਈ ਬੰਦ ਹੋ ਗਈ। ਹਾਲਾਂਕਿ 9 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਹਾਈਵੇਅ ਨੂੰ ਇਕ-ਪਾਸੇ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੀਂਹ ਕਾਰਨ ਬੀਤੀ ਰਾਤ ਲਗਭਗ 1 ਵਜੇ ਜ਼ਮੀਨ ਖਿਸਕ ( ਲੈਂਡਸਲਾਈਡ) ਗਈ, ਜਿਸ ਪਹਾੜੀ ਤੋਂ ਵੱਡੀ ਮਾਤਰਾ ਵਿਚ ਮਲਬਾ ਹਾਈਵੇਅ 'ਤੇ ਆ ਗਿਆ, ਜਿਸ ਨਾਲ ਸੜਕ 'ਤੇ ਦਲਦਲ ਵਰਗੀ ਸਥਿਤੀ ਬਣ ਗਈ।
ਇਹ ਵੀ ਪੜ੍ਹੋ- REET ਪੇਪਰ ਲੀਕ ਮਾਮਲੇ 'ਚ ED ਦਾ ਵੱਡਾ ਐਕਸ਼ਨ, ਮੁਲਜ਼ਮਾਂ ਦੀ ਲੱਖਾਂ ਦੀ ਜਾਇਦਾਦ ਕੁਰਕ
ਇਸ ਦੌਰਾਨ ਇਕ ਥਾਰ ਜੀਪ ਵੀ ਮਲਬੇ ਦੀ ਲਪੇਟ 'ਚ ਆ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਕਤ ਵਾਹਨ ਵਿਚ ਪਿਓ ਅਤੇ ਪੁੱਤਰ ਸਵਾਰ ਸਨ, ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸੇ ਵੇਲੇ ਹਾਈਵੇਅ ਬੰਦ ਹੋਣ ਕਾਰਨ ਦੋਹਾਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਨੈਸ਼ਨਲ ਹਾਈਵੇਅ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਜਿਵੇਂ ਹੀ ਹਾਈਵੇਅ ਬੰਦ ਹੋਣ ਦੀ ਸੂਚਨਾ ਮਿਲੀ, ਤਾਂ ਤੁਰੰਤ ਮਸ਼ੀਨਰੀ ਅਤੇ ਕਰਮਚਾਰੀ ਭੇਜ ਕੇ ਸੜਕ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ 9 ਘੰਟਿਆਂ ਬਾਅਦ ਸੜਕ ਨੂੰ ਖੋਲ੍ਹ ਦਿੱਤਾ ਗਿਆ, ਜਿਸ ਨਾਲ ਵਾਹਨ ਚਾਲਕਾਂ ਨੇ ਚੈਨ ਦਾ ਸਾਹ ਲਈ। ਸਥਾਨ 'ਤੇ ਤਾਇਨਾਤ ਪੁਲਸ ਅਧਿਕਾਰੀਆਂ ਦੀ ਦੇਖ-ਰੇਖ 'ਚ ਹਾਈਵੇਅ ਤੋਂ ਵਾਹਨ ਪਾਰ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਮੰਡੀ ਦੇ ਕੋਲ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਇਕ ਪਾਸੇ ਹੀ ਚੱਲ ਰਿਹਾ ਹੈ। ਹਲਕੇ ਮੀਂਹ 'ਚ ਇੱਥੇ ਪਹਾੜੀ ਤੋਂ ਮਲਬਾ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇਅ ਨੂੰ ਬੰਦ ਕਰਨਾ ਪੈਂਦਾ ਹੈ। ਉੱਧਰ ਮੀਂਹ ਕਾਰਨ ਮੰਡੀ-ਧਰਮਪੁਰ ਨੈਸ਼ਨਲ ਹਾਈਵੇਅ 'ਤੇ ਵੀ ਤਿਲਕਣ ਵੱਧ ਗਈ ਹੈ। ਇਸ ਨੈਸ਼ਨਲ ਹਾਈਵੇਅ ਦਾ ਇਸ ਸਮੇਂ ਨਿਰਮਾਣ ਕੰਮ ਚੱਲ ਰਿਹਾ ਹੈ, ਜਿਸ ਕਰ ਕੇ ਮੀਂਹ 'ਚ ਇਹ ਸੜਕ ਬਹੁਤ ਤਿਲਕਣ ਭਰੀ ਹੋ ਜਾਂਦੀ ਹੈ, ਜਿਸ ਵਿਚ ਵਾਹਨ ਚਲਾਉਣਾ ਕਿਤੇ ਵੀ ਖਤਰੇ ਤੋਂ ਖਾਲੀ ਨਹੀਂ ਹੈ। ਉੱਧਰ ਮੰਡੀ ਦੇ ਡਿਪਟੀ ਕਮਿਸ਼ਨਰ ਅਪੁਰਵ ਦੇਵਗਨ ਨੇ ਜ਼ਿਲ੍ਹੇ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਅਤੇ ਮੀਂਹ ਦੌਰਾਨ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਸਕੂਲ 'ਚ ਉਲਟੀ ਆਉਣ ਮਗਰੋਂ 4 ਸਾਲਾ ਬੱਚੇ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8