ਹਿਮਾਚਲ: ਜ਼ਮੀਨ ਖਿਸਕਣ ਕਾਰਨ ਮੰਡੀ-ਪਠਾਨਕੋਟ ਹਾਈਵੇਅ ''ਤੇ ਆਵਾਜਾਈ ਠੱਪ, ਮਚੀ ਹਫ਼ੜਾ-ਦਫ਼ੜੀ

Tuesday, Aug 26, 2025 - 12:13 PM (IST)

ਹਿਮਾਚਲ: ਜ਼ਮੀਨ ਖਿਸਕਣ ਕਾਰਨ ਮੰਡੀ-ਪਠਾਨਕੋਟ ਹਾਈਵੇਅ ''ਤੇ ਆਵਾਜਾਈ ਠੱਪ, ਮਚੀ ਹਫ਼ੜਾ-ਦਫ਼ੜੀ

ਹਿਮਾਚਲ: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਭਾਰੀ ਤਬਾਹੀ ਮਚ ਗਈ ਹੈ। ਲਗਾਤਾਰ ਮੀਂਹ ਪੈਣ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਨਾਲ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਭਾਰੀਂ ਮੀਂਹ ਪੈਣ ਕਾਰਨ NH154 ਪਠਾਨਕੋਟ-ਮੰਡੀ ਰਾਸ਼ਟਰੀ ਰਾਜਮਾਰਗ 'ਤੇ ਤ੍ਰਿਲੋਕਪੁਰ ਨੇੜੇ P4 ਸੁਰੰਗ ਦੇ ਬਾਹਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਦੇ ਵਾਪਰਨ ਨਾਲ ਮੌਕੇ 'ਤੇ ਹਫ਼ੜਾ-ਦਫ਼ੜੀ ਮੱਚ ਗਈ ਅਤੇ ਲੋਕਾਂ ਨੇ ਦੌੜਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੰਡੀ ਪਠਾਨਕੋਟ ਹਾਈਵੇਅ 'ਤੇ ਆਵਾਜਾਈ ਠੱਪ ਹੋ ਗਈ।

ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!

ਦੱਸ ਦੇਈਏ ਕਿ ਤ੍ਰਿਲੋਕਪੁਰ ਨੇੜੇ P4 ਸੁਰੰਗ ਜਦੋਂ ਖਿਸਕੀ, ਉਸ ਸਮੇਂ ਉਥੇ ਕਈ ਲੋਕ ਮੌਜੂਦ ਸਨ। ਭਾਰੀ ਟ੍ਰੈਫਿਕ ਜਾਮ ਕਾਰਨ ਹਾਈਵੇਅ 'ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੰਬਾੜੀ ਨੇੜੇ ਵੀ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਬਾਅਦ ਮੌਕੇ 'ਤੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮਲਬਾ ਹਟਾਉਣ ਦਾ ਕੰਮ ਕੀਤਾ ਜਾਵੇਗਾ। ਰਾਹਤ ਦੀ ਗੱਲ ਹੈ ਕਿ ਹੁਣ ਤੱਕ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪੜ੍ਹੋ ਇਹ ਵੀ - ਹੋ ਗਿਆ ਇਕ ਹੋਰ ਟੋਲ ਫ੍ਰੀ! ਭਾਰਤ ਦੇ ਸਭ ਤੋਂ ਲੰਬੇ ਅਟਲ ਸੇਤੂ ਨੂੰ ਲੈ ਕੇ ਸਰਕਾਰ ਨੇ ਕਰ 'ਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News