ਜ਼ਮੀਨ ਖਿਸਕਣ ਕਾਰਨ ਜੰਮੂ-ਕਿਸ਼ਤਵਾੜ ਨੈਸ਼ਨਲ ਹਾਈਵੇਅ ਬੰਦ, ਫਸੇ ਸੈਂਕੜੇ ਯਾਤਰੀ
Tuesday, May 27, 2025 - 03:43 PM (IST)

ਜੰਮੂ- ਜੰਮੂ-ਕਿਸ਼ਤਵਾੜ ਨੈਸ਼ਨਲ ਹਾਈਵੇਅ 'ਤੇ ਕੰਦਾਨੀ ਕੋਲ ਭਿਆਨਕ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ, ਜਿਸ ਨਾਲ ਸੈਂਕੜੇ ਯਾਤਰੀ ਫਸ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਸ਼ਤਵਾੜ ਜ਼ਿਲ੍ਹੇ ਦੇ ਫਾਗੁਮਾਰ ਦੇ ਨੇੜੇ ਸੋਮਵਾਰ ਨੂੰ ਸ਼ਾਮ 4 ਵਜੇ ਹਾਈਵੇਅ 'ਤੇ ਜ਼ਮੀਨ ਖਿਸਕਣ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਵਲੋਂ ਸੜਕ ਸਾਫ਼ ਕਰਨ ਦਾ ਕੰਮ ਤੁਰੰਤ ਕਰ ਦਿੱਤਾ ਗਿਆ ਹੈ ਅਤੇ ਹਾਈਵੇਅ ਨੂੰ ਜਲਦ ਆਵਾਜਾਈ ਯੋਗ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੜ ਨਿਰਮਾਣ ਕੰਮ ਮੰਗਲਵਾਰ ਰਾਤ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਯਾਤਰੀਆਂ ਨੂੰ ਫਿਲਹਾਲ ਹਾਈਵੇਅ 'ਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8