ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ''ਚ ਜ਼ਮੀਨ ਖਿਸਕਣ, 8 ਲੋਕ ਜ਼ਖ਼ਮੀ

Tuesday, Jul 19, 2022 - 12:20 PM (IST)

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ''ਚ ਜ਼ਮੀਨ ਖਿਸਕਣ, 8 ਲੋਕ ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ 8 ਲੋਕ ਜ਼ਖ਼ਮੀ ਹੋ ਗਏ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਮੋਖਤਾ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਐਮਰਜੈਂਸੀ ਸੰਚਾਲਨ ਕੇਂਦਰ ਅਨੁਸਾਰ, ਜ਼ਮੀਨ ਖਿਸਕਣ ਇਕ ਆਟਾ ਚੱਕੀ ਕੋਲ ਨਿਰਮਾਣ ਸਥਾਨ 'ਤੇ ਸਵੇਰੇ 9 ਵਜੇ ਹੋਇਆ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਭਾਰਤ-ਤਿੱਬਤ ਸਰਹੱਦ 'ਤੇ ਬੱਦਲ ਫਟਣ ਨਾਲ ਆਇਆ ਹੜ੍ਹ

ਉਨ੍ਹਾਂ ਦੱਸਿਆ ਕਿ ਹਾਦਸੇ 'ਚ ਪੱਛਮੀ ਬੰਗਾਲ ਦੇ ਸਹਿਦੇਵ (21), ਵਾਸੂਦੇਵ (30), ਰਾਜੀਵ ਕੁਮਾਰ (19), ਗੌਰਵ (20), ਦੇਵ ਨਾਰਾਇਣ (40), ਜਗਤ (42) ਅਤੇ ਉੱਤਰ ਪ੍ਰਦੇਸ਼ ਦੀ ਨੀਤੂ (24) ਅਤੇ ਕਾਂਗੜਾ ਜ਼ਿਲ੍ਹੇ ਦੇ ਵਿਨੇ ਕੁਮਾਰ (44) ਜ਼ਖ਼ਮੀ ਹੋ ਗਏ। ਮੋਖਤਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਟਾਂਡਾ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News