ਕਾਰਗਿਲ ''ਚ ਕੰਟਰੋਲ ਲਾਈਨ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਸ਼ਹੀਦ

07/20/2020 10:44:47 PM

ਸ਼੍ਰੀਨਗਰ : ਲੱਦਾਖ ਦੇ ਕਾਰਗਿਲ 'ਚ ਕੰਟਰੋਲ ਲਾਈਨ ਨੇੜੇ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਆਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਾਰਗਿਲ 'ਚ ਕੰਟਰੋਲ ਲਾਈਨ 'ਚ ਮੋਹਰੀ ਚੌਕੀ ਨੇੜੇ ਗਸ਼ਤ ਦੌਰਾਨ ਜਵਾਨ ਨੇ ਗਲਤੀ ਨਾਲ ਬਾਰੂਦੀ ਸੁਰੰਗ 'ਚ ਪੈਰ ਰੱਖ ਦਿੱਤਾ ਜਿਸ ਕਾਰਨ ਧਮਾਕਾ ਹੋ ਗਿਆ। ਧਮਾਕੇ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਜਵਾਨ ਨੂੰ ਇੱਕ ਮੈਡੀਕਲ ਸਹੂਲਤ ਕੇਂਦਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਵਾਨ ਦੀ ਪਛਾਣ ਦੇਵ ਬਹਾਦੁਰ ਦੇ ਰੂਪ 'ਚ ਹੋਈ ਹੈ।


Inder Prajapati

Content Editor

Related News