‘ਲਾਲੂ ਪ੍ਰਸਾਦ ਯਾਦਵ’ ਰਾਸ਼ਟਰਪਤੀ ਦੀ ਚੋਣ ਲੜਨਗੇ

Monday, Jun 13, 2022 - 12:52 PM (IST)

‘ਲਾਲੂ ਪ੍ਰਸਾਦ ਯਾਦਵ’ ਰਾਸ਼ਟਰਪਤੀ ਦੀ ਚੋਣ ਲੜਨਗੇ

ਪਟਨਾ (ਭਾਸ਼ਾ)- ‘ਲਾਲੂ ਪ੍ਰਸਾਦ ਯਾਦਵ’ ਵੀ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ’ਚ ਆਪਣੀ ਕਿਸਮਤ ਅਜ਼ਮਾਉਂਦੇ ਨਜ਼ਰ ਆਉਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਚੋਣ ਵਿਚ ‘ਬਿਹਾਰੀ’ ਉਮੀਦਵਾਰ ਹੋਣਾ ਚਾਹੀਦਾ ਹੈ। ਰੁਕੋ! ਤੁਸੀਂ ਗਲਤ ਸਮਝ ਰਹੇ ਹੋ - ਇਹ ਲਾਲੂ ਪ੍ਰਸਾਦ ਯਾਦਵ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦਾ ਮੁਖੀ ਨਹੀਂ ਸਗੋਂ ਬਿਹਾਰ ਦੇ ਸਾਰਨ ਜ਼ਿਲ੍ਹੇ ਦਾ ਵਸਨੀਕ ਹੈ। ਇਤਫਾਕ ਨਾਲ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ‘ਕਰਮ ਭੂਮੀ’ ਵੀ ਸਾਰਨ ਰਹੀ ਹੈ। ਯਾਦਵ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਦਿੱਲੀ ਦੀ ਫਲਾਈਟ ਲਈ ਟਿਕਟ ਬੁੱਕ ਕਰ ਲਈ ਹੈ। ਉਹ 15 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ 2017 ਦੀ ਰਾਸ਼ਟਰਪਤੀ ਦੀ ਚੋਣ ਵਿਚ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਟੀਕਾਕਰਨ ਕਰਨ ਦਾ ਅੰਕੜਾ 195 ਕਰੋੜ ਪਾਰ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਯਾਦਵ ਨੇ ਕਿਹਾ ਕਿ ਪਿਛਲੀ ਵਾਰ ਮੇਰੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਕਿਉਂਕਿ ਮੇਰੇ ਕੋਲ ਲੋੜੀਂਦੇ ਪ੍ਰਸਤਾਵਕ ਨਹੀਂ ਸਨ। ਇਸ ਵਾਰ ਮੈਂ ਬਿਹਤਰ ਤਰੀਕੇ ਨਾਲ ਤਿਆਰ ਹਾਂ। ਯਾਦਵ ਸਾਰਨ ਜ਼ਿਲੇ ਦੇ ਮਰਹੌਰਾ ਵਿਧਾਨ ਸਭਾ ਹਲਕੇ ਦੇ ਪਿੰਡ ਰਹੀਮਪੁਰ ਦੇ ਵਸਨੀਕ ਹਨ ਅਤੇ ਲਗਭਗ 42 ਸਾਲ ਦੇ ਹਨ। ਉਨ੍ਹਾਂ ਕਿਹਾ ਕਿ ਮੈਂ ਰੋਜ਼ੀ-ਰੋਟੀ ਲਈ ਖੇਤੀਬਾੜੀ ਕਰਦਾ ਹਾਂ ਅਤੇ ਸਮਾਜਿਕ ਕੰਮ ਵੀ ਕਰਦਾ ਹਾਂ। ਮੇਰੇ ਸੱਤ ਬੱਚੇ ਹਨ। ਮੇਰੀ ਵੱਡੀ ਧੀ ਦਾ ਵਿਆਹ ਹੋ ਚੁਕਾ ਹੈ। ਮੈਂ ਪੰਚਾਇਤਾਂ ਤੋਂ ਲੈ ਕੇ ਰਾਸ਼ਟਰਪਤੀ ਦੇ ਅਹੁਦੇ ਤੱਕ ਆਪਣੀ ਕਿਸਮਤ ਅਜ਼ਮਾਉਂਦਾ ਰਹਿੰਦਾ ਹਾਂ। ਹੋਰ ਕੁਝ ਨਹੀਂ ਤਾਂ ਮੈਂ ਸਭ ਤੋਂ ਵੱਧ ਚੋਣਾਂ ਲੜਨ ਦਾ ਰਿਕਾਰਡ ਤਾਂ ਬਣਾ ਹੀ ਸਕਦਾ ਹਾਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News