ਪੀ.ਐੱਮ. ਮੋਦੀ ਦੀ ਰੈਲੀ ''ਤੇ ਲਾਲੂ ਯਾਦਵ ਦਾ ਤੰਜ਼

Sunday, Mar 03, 2019 - 01:49 PM (IST)

ਪੀ.ਐੱਮ. ਮੋਦੀ ਦੀ ਰੈਲੀ ''ਤੇ ਲਾਲੂ ਯਾਦਵ ਦਾ ਤੰਜ਼

ਪਟਨਾ— ਪਟਨਾ 'ਚ ਹੋਈ ਐੱਨ.ਡੀ.ਏ. ਦੀ 'ਵਿਜੇ ਸੰਕਲਪ ਰੈਲੀ' 'ਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਰਾਰਾ ਤੰਜ਼ ਕੀਤਾ ਹੈ। ਲਾਲੂ ਯਾਦਵ ਦੇ ਟਵਿੱਟਰ ਅਕਾਊਂਟ ਤੋਂ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ, ਨਿਤੀਸ਼ ਕੁਮਾਰ ਅਤੇ ਰਾਮਵਿਲਾਸ ਪਾਸਵਾਨ ਨੇ ਸਰਕਾਰੀ ਤੰਤਰ ਦੀ ਵਰਤੋਂ ਕਰ ਕੇ ਗਾਂਧੀ ਮੈਦਾਨ 'ਚ ਜਿੰਨੀ ਭੀੜ ਜੁਟਾਈ ਹੈ, ਓਨੀ ਭੀੜ ਤਾਂ ਉਦੋਂ ਜਮ੍ਹਾ ਹੋ ਜਾਂਦੀ ਹੈ, ਜਦੋਂ ਉਹ ਪਾਨ ਖਾਣ ਲਈ ਗੁਮਟੀ 'ਤੇ ਆਪਣੀ ਗੱਡੀ ਰੋਕ ਦਿੰਦੇ ਹਨ। ਲਾਲੂ ਨੇ ਆਪਣੇ ਅੰਦਾਜ 'ਚ ਐੱਨ.ਡੀ.ਏ. ਨੇਤਾਵਾਂ ਨੂੰ ਕਿਹਾ ਕਿ ਜਾਓ ਭੀੜ 'ਤੇ ਕੈਮਰਾ ਥੋੜ੍ਹਾ ਹੋਰ ਜੂਮ ਕਰਵਾਓ। ਭਾਜਪਾ, ਜਨਤਾ ਦਲ (ਯੂ) ਅਤੇ ਐੱਲ.ਜੇ.ਪੀ. ਨੇ ਐਤਵਾਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ ਚੋਣਾਵੀ ਰੈਲੀ ਆਯੋਜਿਤ ਕੀਤੀ ਹੈ। ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਜਦ ਇਸ ਰੈਲੀ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੀ ਹੈ। PunjabKesariਰਾਜਦ ਨੇਤਾ ਤੇਜਸਵੀ ਯਾਦਵ ਨੇ ਪੀ.ਐੱਮ. 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਬਿਹਾਰ 'ਚ ਸ਼ਹੀਦਾਂ ਦੀਆਂ ਚਿਤਾਵਾਂ ਵੀ ਠੰਡੀਆਂ ਨਹੀਂ ਹੋਈਆਂ ਅਤੇ ਪੀ.ਐੱਮ. ਆਪਣੀ ਸਿਆਸਤ ਨੂੰ ਚਮਕਾਉਣ ਬਿਹਾਰ ਦੀ ਮਹਾਨ ਧਰਤੀ 'ਤੇ ਆ ਗਏ ਹਨ।


author

DIsha

Content Editor

Related News