ਸਮਾਰੋਹ ''ਚ ਭਾਸ਼ਣ ਦੌਰਾਨ ਟੁੱਟਿਆ ਲਾਲੂ ਦੇ ਬੇਟੇ ਤੇਜਪ੍ਰਤਾਪ ਦਾ ਮੰਚ
Monday, Jan 22, 2018 - 09:17 PM (IST)

ਪਟਨਾ— ਰਾਜਧਾਨੀ ਪਟਨਾ ਨਾਲ ਲੱਗਦੇ ਅਥਮਲਗੋਲਾ ਧੋਕਲ ਰਾਏ ਦੇ ਟੋਲਾ 'ਚ ਅੱਜ ਆਯੋਜਿਤ ਇਕ ਸਮਾਰੋਹ ਦੌਰਾਨ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਬਾਲ-ਬਾਲ ਬਚ ਗਏ। ਦਰਅਸਲ ਸਮਾਰੋਹ 'ਚ ਭਾਸ਼ਣ ਦੌਰਾਨ ਹੀ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਦਾ ਮੰਚ ਟੁੱਟ ਗਿਆ ਸੀ, ਜਿਸ ਤੋਂ ਬਾਅਦ ਮੰਚ 'ਤੇ ਖੜ੍ਹੇ ਸਾਰੇ ਆਗੂ ਹੇਠਾਂ ਡਿੱਗ ਗਏ। ਹਾਲਾਂਕਿ ਤੇਜਪ੍ਰਤਾਪ ਯਾਦਵ ਸਮੇਤ ਮੰਚ 'ਤੇ ਮੌਜੂਦ ਸਾਰੇ ਆਗੂ ਬਾਲ-ਬਾਲ ਬਚ ਗਏ।
ਜਾਣਕਾਰੀ ਮੁਤਾਬਕ ਸਮਾਰੋਹ ਦੇ ਲਈ ਬਣਿਆ ਮੰਚ ਉਸ ਸਮੇਂ ਟੁੱਟ ਗਿਆ, ਜਦੋਂ ਤੇਜਪ੍ਰਤਾਪ ਯਾਦਵ ਦੇ ਨਾਲ ਬਾਕੀ ਆਗੂ ਵੀ ਮੰਚ 'ਤੇ ਹੀ ਮੌਜੂਦ ਸਨ। ਮੰਚ ਟੁੱਟਣ ਦੇ ਬਾਅਦ ਅਫੜਾ-ਦਫੜੀ ਮਚ ਗਈ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਡਿੱਗੇ ਹੋਏ ਆਗੂਆਂ ਨੂੰ ਚੁੱਕਿਆ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਕਿ ਉਨ੍ਹਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ। ਮੰਚ ਨੂੰ ਫਿਰ ਤੋਂ ਬਣਾਉਣ ਦਾ ਕੰਮ ਜਾਰੀ ਹੈ ਅਤੇ ਮੰਚ ਬਣ ਜਾਣ ਤੋਂ ਬਾਅਦ ਤੇਜਪ੍ਰਤਾਪ ਫਿਰ ਤੋਂ ਸਮਾਰੋਹ ਨੂੰ ਸੰਬੋਧਿਤ ਕਰਨਗੇ।