ਲਾਲੂ ਦੀ ਰਿਹਾਈ ਲਈ ਮਾਂ ਦੁਰਗਾ ਦੀ ਸ਼ਰਨ ਪੁੱਜੇ ਸਮਰਥਕ
Wednesday, Jan 03, 2018 - 04:09 PM (IST)

ਜਹਾਨਾਬਾਦ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਜ਼ਾ ਦੀ ਸੁਣਵਾਈ ਨੂੰ ਇਕ ਦਿਨ ਲਈ ਟਾਲ ਦਿੱਤਾ ਗਿਆ ਹੈ। ਸਜ਼ਾ ਦਾ ਫੈਸਲਾ ਸੀ.ਬੀ.ਆਈ ਦੀ ਕੋਰਟ ਵੱਲੋਂ ਵੀਰਵਾਰ ਨੂੰ ਸੁਣਾਇਆ ਜਾਵੇਗਾ।
ਰਾਜਦ ਵਰਕਰਾਂ ਦੀ ਸਜ਼ਾ ਦੇ ਐਲਾਨ ਤੋਂ ਪਹਿਲੇ ਪ੍ਰਧਾਨ ਦੀ ਰਿਹਾਈ ਦੀ ਪ੍ਰਾਰਥਨਾ ਕਰਦੇ ਹੋਏ ਮਾਂ ਦੁਰਗਾ ਦੀ ਸ਼ਰਨ 'ਚ ਪੁੱਜੇ ਹਨ। ਵਰਕਰਾਂ ਨੇ ਜਹਾਨਾਬਾਦ ਦੇ ਗਯਾ ਮੋੜ ਨੇੜੇ ਮਾਂ ਦੁਰਗਾ ਮੰਦਰ 'ਚ ਪੁੱਜ ਕੇ ਹਵਨ ਕੀਤਾ।
ਸਮਰਥਕਾਂ ਦਾ ਕਹਿਣਾ ਹੈ ਕਿ ਲਾਲੂ ਪ੍ਰਸਾਦ ਯਾਦਵ ਗਰੀਬਾਂ ਦੇ ਨੇਤਾ ਹਨ। ਉਹ ਹਮੇਸ਼ਾ ਗਰੀਬ ਜਨਤਾ ਲਈ ਲੜੇ ਹਨ, ਉਨ੍ਹਾਂ ਨੂੰ ਨਿਆਂ ਮਿਲ ਕੇ ਰਹੇਗਾ। ਸਮਰਥਕਾਂ ਨੇ ਕਿਹਾ ਕਿ ਸਾਨੂੰ ਭਗਵਾਨ 'ਤੇ ਪੂਰਾ ਭਰੋਸਾ ਹੈ, ਉਹ ਸਾਡੇ ਨੇਤਾ ਹਨ ਅਤੇ ਸਾਨੂੰ ਨਿਆਂ ਦਵਾਉਣਗੇ।