ਫ਼ਿਲਮਾਂ ਦੀ ਸ਼ੂਟਿੰਗ ਲਈ ਲਾਹੌਲ-ਸਪਿਤੀ ਨੂੰ ਬਣਾਇਆ ਜਾਵੇਗਾ ‘ਨਵਾਂ ਸਵਿਟਜ਼ਰਲੈਂਡ’

Wednesday, Mar 17, 2021 - 02:59 PM (IST)

ਫ਼ਿਲਮਾਂ ਦੀ ਸ਼ੂਟਿੰਗ ਲਈ ਲਾਹੌਲ-ਸਪਿਤੀ ਨੂੰ ਬਣਾਇਆ ਜਾਵੇਗਾ ‘ਨਵਾਂ ਸਵਿਟਜ਼ਰਲੈਂਡ’

ਮਨਾਲੀ (ਬਿਊਰੋ)– ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਲਾਹੌਲ ਦੀਆਂ ਬਰਫ ਨਾਲ ਢਕੀਆਂ ਖੂਬਸੂਰਤ ਵਾਦੀਆਂ ਜਲਦ ਹੀ ਫ਼ਿਮਲਸਾਜ਼ਾਂ ਦੀ ਪਹਿਲੀ ਪਸੰਦ ਬਣਗੀਆਂ, ਜੋ ਸ਼ੂਟਿੰਗ ਲਈ ਅਕਸਰ ਸਵਿਟਜ਼ਰਲੈਂਡ ਤੇ ਯੂਰਪ ਜਾਂਦੇ ਹਨ।

ਸਰਕਾਰ ਬਾਲੀਵੁੱਡ ਨੂੰ ਆਕਰਸ਼ਿਤ ਕਰਨ ਲਈ ਵਿਕਾਸ ਕਾਰਜਾਂ ਨੂੰ ਨੇਪੜੇ ਚਾੜ੍ਹ ਰਹੀ ਹੈ ਤਾਂ ਜੋ ਲਾਹੌਲ ਵਿਖੇ ਸ਼ੂਟਿੰਗ ਕੀਤੀ ਜਾ ਸਕੇ। ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਉਹ ਲਾਹੌਲ-ਸਪਿਤੀ ਦੇ ਪ੍ਰਸ਼ਾਸਨ ਨਾਲ ਮਿਲ ਕੇ ਇਕ ਪਲਾਨ ਬਣਾ ਰਹੇ ਹਨ ਤੇ ਮੁੱਖ ਮੰਤਰੀ ਵੀ ਇਸ ਵੈਲੀ ਨੂੰ ਸ਼ੂਟਿੰਗ ਹੱਬ ਬਣਾਉਣ ’ਚ ਰੁਚੀ ਰੱਖ ਰਹੇ ਹਨ।

ਮਾਰਕੰਡਾ ਨੇ ਕਿਹਾ, ‘ਬਾਲੀਵੁੱਡ ਅਕਸਰ ਬਰਫ ਵਾਲੀਆਂ ਥਾਵਾਂ ਤੇ ਖੂਬਸੂਰਤ ਲੋਕੇਸ਼ਨਾਂ ਲਈ ਸਵਿਟਜ਼ਰਲੈਂਡ ਤੇ ਯੂਰਪ ਜਾਂਦਾ ਹੈ, ਜਦਕਿ ਲਾਹੌਲ ’ਚ ਬਿਲਕੁਲ ਉਸੇ ਤਰ੍ਹਾਂ ਦੀ ਲੋਕੇਸ਼ਨ ਮੌਜੂਦ ਹੈ।’

ਉਨ੍ਹਾਂ ਕਿਹਾ ਕਿ ਫਿਲਹਾਲ ਉਹ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਲਾਹੌਲ ’ਚ ਕਰ ਰਹੇ ਹਨ, ਉਨ੍ਹਾਂ ’ਚ ਹੋਟਲਾਂ ਦੀ ਘਾਟ, ਕਨੈਕਟੀਵਿਟੀ ਤੇ ਲੋਕਲ ਸੁਪੋਰਟ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਹੱਲ ਕਰਨ ’ਚ ਲੱਗ ਗਈ ਹੈ। ਉਨ੍ਹਾਂ ਅੱਗੇ ਕਿਹਾ, ‘ਫ਼ਿਲਮ ਯੂਨਿਟ ਹੁਣ ਅਟਲ ਟਨਲ ਰਾਹੀਂ ਵੈਲੀ ਤੱਕ ਪਹੁੰਚ ਸਕਦੀ ਹੈ। ਸੜਕੀ ਆਵਾਜਾਈ ’ਚ ਕਾਫੀ ਸੁਧਾਰ ਹੋ ਚੁੱਕਾ ਹੈ ਤੇ ਹੈਲੀਕਾਪਟਰ ਦੀ ਸਹੂਲਤ ਵੀ ਚਾਲੂ ਹੈ। ਕੁਝ ਲਗਜ਼ਰੀ ਹੋਟਲ ਜਲਦ ਵੈਲੀ ’ਚ ਬਣ ਜਾਣਗੇ।’

ਮਾਰਕੰਡਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਕਿ ਕਿਵੇਂ ਫ਼ਿਲਮਸਾਜ਼ਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਸਵਿਟਜ਼ਰਲੈਂਡ ਤੋਂ ਖੂਬਸੂਰਤ ਲੋਕੇਸ਼ਨਾਂ ਲੱਭੀਆਂ ਜਾਣ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅੱਧਾ ਦਰਜ ਫ਼ਿਲਮ ਕਰਿਊ ਇਨ੍ਹਾਂ ਸਰਦੀਆਂ ’ਚ ਲਾਹੌਲ ਵਿਖੇ ਸ਼ੂਟਿੰਗ ਕਰਕੇ ਗਿਆ ਹੈ। ਇਨ੍ਹਾਂ ਥਾਵਾਂ ’ਤੇ ਪਹਿਲਾਂ ਕਦੇ ਵੀ ਸ਼ੂਟਿੰਗ ਨਹੀਂ ਹੋਈ ਸੀ।

ਟੂਰਿਜ਼ਮ ਪ੍ਰਮੋਸ਼ਨ ਲਈ ਹੁਣ ਸਰਕਾਰ ਦੀ ਨਜ਼ਰ ਬਾਲੀਵੁੱਡ ’ਤੇ ਹੈ, ਜੋ ਪਹਿਲਾਂ ਮਨਾਲੀ, ਕਸ਼ਮੀਰ ਤੇ ਲੱਦਾਖ ਨੂੰ ਪ੍ਰਸਿੱਧ ਕਰ ਚੁੱਕੇ ਹਨ। ਇਸ ਨਾਲ ਲੋਕਲ ਕੰਮਕਾਜ ’ਚ ਵੀ ਵਾਧਾ ਹੋਵੇਗਾ ਤੇ ਨਵੀਆਂ ਨੌਕਰੀਆਂ ਵੀ ਖੁੱਲ੍ਹਣਗੀਆਂ।

ਨੋਟ– ਲਾਹੌਲ-ਸਪਿਤੀ ’ਚ ਸ਼ੂਟਿੰਗ ਸ਼ੁਰੂ ਹੋਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News