ਨੋਇਡਾ ਤੋਂ ਲੇਡੀ ਡਾਨ ਕਾਜਲ ਖੱਤਰੀ ਗ੍ਰਿਫ਼ਤਾਰ, ਏਅਰਲਾਈਨ ਦੇ ਕਰੂ ਮੈਂਬਰ ਦਾ ਕਰਵਾਇਆ ਸੀ ਕਤਲ

Wednesday, Sep 18, 2024 - 05:22 PM (IST)

ਨਵੀਂ ਦਿੱਲੀ : ਨੋਇਡਾ 'ਚ ਏਅਰਲਾਈਨ ਦੇ ਕਰੂ ਮੈਂਬਰ ਦੀ ਹੱਤਿਆ ਵਿਚ ਲੇਡੀ ਡਾਨ ਕਾਜਲ ਖੱਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੋਇਡਾ ਵਿਚ ਏਅਰਲਾਈਨਜ਼ ਵਿਚ ਚਾਲਕ ਦਲ ਦੇ ਮੈਂਬਰ ਵਜੋਂ ਕੰਮ ਕਰਨ ਵਾਲੇ ਸੂਰਜਮਾਨ ਦੀ ਜਨਵਰੀ 2024 ਵਿਚ ਇਕ ਸ਼ੂਟਰ ਭੇਜ ਕੇ ਹੱਤਿਆ ਕਰ ਦਿੱਤੀ ਗਈ ਸੀ। ਲੇਡੀ ਡਾਨ ਕਾਜਲ ਖੱਤਰੀ, ਜੋ ਕਿ ਨੋਇਡਾ ਅਤੇ ਦਿੱਲੀ ਪੁਲਸ ਨੂੰ ਲੋੜੀਂਦੀ ਸੀ, ਨੂੰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਗ੍ਰਿਫਤਾਰ ਕਰ ਲਿਆ ਹੈ।

ਕਾਜਲ ਖੱਤਰੀ ਜੇਲ੍ਹ ਵਿਚ ਬੰਦ ਬਦਨਾਮ ਗੈਂਗਸਟਰ ਕਪਿਲ ਮਾਨ ਦੀ ਪ੍ਰੇਮਿਕਾ ਹੈ। ਲੇਡੀ ਡਾਨ ਕਾਜਲ ਖੱਤਰੀ 'ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ। 19 ਜਨਵਰੀ 2024 ਨੂੰ ਏਅਰਲਾਈਨਜ਼ 'ਚ ਕੰਮ ਕਰਨ ਵਾਲੇ ਸੂਰਜਮਾਨ ਦੀ ਦੋ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਚੋਰੀ ਦੇ ਸ਼ੱਕ 'ਚ ਔਰਤ ਨੂੰ ਦਰੱਖਤ ਨਾਲ ਬੰਨ੍ਹਿਆ, ਫਿਰ ਲੋਹੇ ਦੀ ਗਰਮ ਰਾਡ ਨਾਲ ਦਾਗ'ਤਾ

ਗੈਂਗਸਟਰ ਕਪਿਲ ਮਾਨ ਦੀ ਪ੍ਰੇਮਿਕਾ ਹੈ ਕਾਜਲ ਖੱਤਰੀ
ਸੂਰਜਮਾਨ ਦਿੱਲੀ ਦੇ ਬਦਨਾਮ ਗੈਂਗਸਟਰ ਪਰਵੇਸ਼ ਮਾਨ ਦਾ ਭਰਾ ਸੀ। ਪਰਵੇਸ਼ ਦੀ ਬਦਨਾਮ ਗੈਂਗਸਟਰ ਕਪਿਲ ਮਾਨ ਨਾਲ ਲਗਾਤਾਰ ਦੁਸ਼ਮਣੀ ਚੱਲ ਰਹੀ ਸੀ। ਕਪਿਲ ਮਾਨ ਜੇਲ੍ਹ ਵਿਚ ਸੀ। ਇਸ ਲਈ ਉਸ ਨੇ ਸੂਰਜਮਾਨ ਨੂੰ ਮਾਰਨ ਦਾ ਕੰਮ ਆਪਣੀ ਪ੍ਰੇਮਿਕਾ ਅਤੇ ਲੇਡੀ ਡਾਨ ਕਾਜਲ ਨੂੰ ਦਿੱਤਾ ਸੀ। ਦਿੱਲੀ ਪੁਲਸ ਮੁਤਾਬਕ ਕਾਜਲ ਆਪਣੇ ਆਪ ਨੂੰ ਜੇਲ੍ਹ ਵਿਚ ਬੰਦ ਗੈਂਗਸਟਰ ਕਪਿਲ ਮਾਨ ਦੀ ਪਤਨੀ ਦੱਸਦੀ ਹੈ ਅਤੇ ਜੇਲ੍ਹ ਦੇ ਰਿਕਾਰਡ ਵਿਚ ਵੀ ਕਪਿਲ ਮਾਨ ਨੇ ਕਾਜਲ ਨੂੰ ਆਪਣੀ ਪਤਨੀ ਦੱਸਿਆ ਹੈ।

ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੀ ਪ੍ਰੇਮਿਕਾ ਤੋਂ ਕਰਵਾਇਆ ਕਤਲ
ਪੁਲਸ ਮੁਤਾਬਕ ਪਰਵੇਸ਼ ਮਾਨ ਨੇ ਜੇਲ੍ਹ ਵਿਚ ਬੰਦ ਕਪਿਲ ਮਾਨ ਦੇ ਪਿਤਾ ਦਾ ਕਤਲ ਕਰਵਾਇਆ ਸੀ। ਇਸ ਦਾ ਬਦਲਾ ਕਪਿਲ ਨੇ ਪਰਵੇਸ਼ ਦੇ ਭਰਾ ਨੂੰ ਮਾਰ ਕੇ ਲਿਆ। ਪੁਲਸ ਮੁਤਾਬਕ ਕਾਜਲ ਕਪਿਲ ਦੇ ਪੂਰੇ ਗੈਂਗ ਨੂੰ ਚਲਾਉਂਦੀ ਹੈ। ਦਿੱਲੀ ਪੁਲਸ ਨੇ ਕਾਜਲ ਨੂੰ ਗ੍ਰਿਫਤਾਰ ਕਰਕੇ ਨੋਇਡਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News