ਰਾਜਨਾਥ ਸਿੰਘ ਨੇ ਹਵਾਈ ਫੌਜ ਨੂੰ ਕੀਤਾ ਚੌਕਸ, ਕਿਹਾ- ਕਿਸੇ ਵੀ ਸਥਿਤੀ ਦੇ ਮੁਕਾਬਲੇ ਲਈ ਰਹੋ ਤਿਆਰ

07/22/2020 2:32:39 PM

ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਦਿੱਲੀ 'ਚ ਏਅਰ ਫੋਰਸ ਕਮਾਂਡਰਾਂ ਨਾਲ ਬੈਠਕ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਹਵਾਈ ਫੌਜ ਨੂੰ ਤਿਆਰ ਰਹਿਣ ਲਈ ਚੌਕਸ ਕੀਤਾ। ਸੂਤਰਾਂ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ 'ਚ ਹਵਾਈ ਫੌਜ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਜੇਕਰ ਭਾਰਤ-ਚੀਨ ਦਰਮਿਆਨ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਹਵਾਈ ਫੌਜ ਨੂੰ ਸ਼ਾਰਟ ਨੋਟਿਸ 'ਤੇ ਹੀ ਸਾਰੀ ਤਿਆਰੀ ਕਰ ਲੈਣੀ ਹੈ।

PunjabKesari

ਰੱਖਿਆ ਮੰਤਰੀ ਨੇ ਖੁਦ ਟਵੀਟ ਕਰ ਕੇ ਦੱਸਿਆ ਕਿ ਅੱਜ ਯਾਨੀ ਬੁੱਧਵਾਰ ਨੂੰ ਏਅਰ ਫੋਰਸ ਕਮਾਂਡਰਜ਼ ਕਾਨਫਰੰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਕੁਝ ਸਭ ਤੋਂ ਚੁਣੌਤੀਪੂਰਨ ਹਾਲਾਤਾਂ 'ਚ ਇੰਡੀਅਨ ਏਅਰ ਫੋਰਸ ਦੀ ਭੂਮਿਕਾ ਦਾ ਪੂਰਾ ਦੇਸ਼ ਸਨਮਾਨ ਕਰਦਾ ਹਾਂ। ਕੋਵਿਡ-19 ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ 'ਚ ਉਨ੍ਹਾਂ ਦਾ ਯੋਗਦਾਨ ਤਾਰੀਫ਼ ਕਰਨ ਲਾਇਕ ਹੈ।

PunjabKesariਦੱਸਣਯੋਗ ਹੈ ਕਿ ਗਲਵਾਨ ਤੋਂ ਬਾਅਦ ਹਵਾਈ ਫੌਜ ਦੇ ਕਮਾਂਡਰਜ਼ ਦੀ ਇਹ ਪਹਿਲੀ ਵੱਡੀ ਬੈਠਕ ਹੈ। 22 ਜੁਲਾਈ ਤੋਂ 24 ਜੁਲਾਈ ਤੱਕ 3 ਦਿਨਾਂ ਤੱਕ ਚੱਲਣ ਵਾਲੇ ਇਸ ਕਾਨਫਰੰਸ 'ਚ ਐੱਲ.ਏ.ਸੀ. 'ਤੇ ਚੀਨ ਨਾਲ ਚੱਲ ਰਹੇ ਤਣਾਅ, ਏਅਰ ਫੋਰਸ ਦੀਆਂ ਤਿਆਰੀਆਂ ਅਤੇ ਤਾਇਨਾਤੀਆਂ ਨੂੰ ਲੈ ਕੇ ਚਰਚਾ ਹੋਵੇਗੀ।


DIsha

Content Editor

Related News