ਕੁਮਾਰਸਵਾਮੀ ਨੇ 8ਵੀਂ ਪਾਸ ਮੰਤਰੀ ਨੂੰ ਸੌਂਪਿਆ ਉੱਚ ਸਿੱਖਿਆ ਵਿਭਾਗ

Sunday, Jun 10, 2018 - 12:49 AM (IST)

ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ 8ਵੀਂ ਪਾਸ ਇਕ ਮੰਤਰੀ ਨੂੰ ਉੱਚ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਕੁਮਾਰਸਵਾਮੀ ਨੇ ਸਾਬਕਾ ਮੁੱਖ ਮੰਤਰੀ ਸਿਧਾਰਮਇਆ ਨੂੰ ਹਰਾਉਣ ਵਾਲੇ ਜੀ. ਟੀ. ਦੇਵਗੌੜਾ ਨੂੰ ਇਹ ਮੰਤਰਾਲ ਸੌਂਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟ ਸਿੱਖਿਆ ਹੋਣ ਕਾਰਨ ਦੇਵਗੌੜਾ ਇਹ ਮੰਤਰਾਲਾ ਮਿਲਣ ਤੋਂ ਨਾਰਾਜ਼ ਹਨ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਸਿਧਾਰਮਇਆ ਨੂੰ 12 ਮਈ ਨੂੰ ਹੋਈਆਂ ਵਿਧਾਨਸਭਾ ਚੋਣਾਂ 'ਚ ਮੈਸੁਰ ਤੋਂ ਹਰਾਉਣ ਵਾਲੇ ਦੇਵਗੌੜਾ ਕੋਈ ਵੱਡਾ ਵਿਭਾਗ ਚਾਹੁੰਦੇ ਹਨ।
ਇਸ ਮੁੱਦੇ 'ਤੇ ਕੁਮਾਰਸਵਾਮੀ ਨੇ ਕਿਹਾ ਕਿ ਕੁੱਝ ਲੋਕਾਂ ਨੂੰ ਕਿਸੇ ਖਾਸ ਵਿਭਾਗ 'ਚ ਕੰਮ ਕਰਨ ਦੀ ਇੱਛਾ ਹੁੰਦੀ ਹੈ ਪਰ ਹਰ ਵਿਭਾਗ 'ਚ ਪ੍ਰਭਾਵੀ ਰੂਪ ਨਾਲ ਕੰਮ ਕਰਨ ਦਾ ਮੌਕਾ ਹੁੰਦਾ ਹੈ। ਸਾਨੂੰ ਪ੍ਰਭਾਵੀ ਤਰੀਕਿਆਂ ਨਾਲ ਕੰਮ ਕਰਨਾ ਹੋਵੇਗਾ। ਉੱਚ ਸਿੱਖਿਆ ਵਿਭਾਗ ਮਿਲਣ 'ਤੇ ਦੇਵਗੌੜਾ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਕੀ ਉੱਚ ਸਿੱਖਿਆ ਵਿਭਾਗ ਅਤੇ ਲਘੁ ਸਿੰਚਾਈ ਤੋਂ ਇਲਾਵਾ ਕੋਈ ਹੋਰ ਵਿਭਾਗ ਬਿਹਤਰ ਕੰਮ ਕਰਨ ਲਈ ਹੈ? ਉਨ੍ਹਾਂ ਨੇ ਖੁਦ 8ਵੀਂ ਜਮਾਤ ਤਕ ਪੜਾਈ ਕੀਤੀ ਹੈ। 
ਦੱਸ ਦਈਏ ਕਿ ਕੁਮਾਰਸਵਾਮੀ ਬੀ. ਐੱਸ. ਸੀ. ਪਾਸ ਹਨ। ਉਨ੍ਹਾਂ ਨੇ ਕਿਹਾ ਕਿ ਕੀ ਮੈਨੂੰ ਵਿੱਤ ਮੰਤਰਾਲੇ ਦਿੱਤਾ ਜਾਣਾ ਚਾਹੀਦਾ ਹੈ? ਕੁੱਝ ਮੰਤਰਾਲਿਆਂ ਦੀ ਮੰਗ ਹੋਵੇਗੀ ਪਰ ਕੁੱਝ ਫੈਸਲੇ ਪਾਰਟੀ ਦੇ ਅੰਦਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕੋਈ ਮੰਤਰੀ ਬਣੋ ਫਿਰ ਕਿਸੇ ਵਿਸ਼ੇਸ਼ ਵਿਭਾਗ ਨੂੰ ਮੰਗਣ ਦੀ ਗੱਲ ਆਮ ਹੁੰਦੀ ਹੈ। 
 


Related News