ਹੁਣ ਸ਼੍ਰੀ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਕੰਪਲੈਕਸ ਦਾ ਹੋਵੇਗਾ ਸਰਵੇ, HC ਨੇ ਹਿੰਦੂ ਪੱਖ ਦੀ ਪਟੀਸ਼ਨ ਕੀਤੀ ਪ੍ਰਵਾਨ
Friday, Dec 15, 2023 - 02:06 PM (IST)
ਮਥੁਰਾ/ਪ੍ਰਯਾਗਰਾਜ, (ਇੰਟ.)– ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦਪੂਰਨ ਕੰਪਲੈਕਸ ਦਾ ਸਰਵੇ ਕਰਵਾਇਆ ਜਾਵੇਗਾ। ਵੀਰਵਾਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਹਿੰਦੂ ਪੱਖ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਕੋਰਟ ਨੇ ਸਰਵੇ ਲਈ ਕੋਰਟ ਕਮਿਸ਼ਨਰ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ।
ਕੋਰਟ ਨੇ ਮੁਸਲਿਮ ਪੱਖ ਭਾਵ ਵਕਫ ਬੋਰਡ ਦੀਆਂ ਉਨ੍ਹਾਂ ਦਲੀਲਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਪਟੀਸ਼ਨ ਨੂੰ ਸੁਣਨ ਯੋਗ ਨਾ ਹੋਣ ਦਾ ਦਾਅਵਾ ਕੀਤਾ ਸੀ। ਹਾਈ ਕੋਰਟ ਦੇ ਜਸਟਿਸ ਮਯੰਕ ਕੁਮਾਰ ਜੈਨ ਦੀ ਸਿੰਗਲ ਬੈਂਚ ਨੇ ਇਹ ਫੈਸਲਾ ਸੁਣਾਇਆ। 16 ਨਵੰਬਰ ਨੂੰ ਇਸ ਅਰਜ਼ੀ ’ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦਿਨ ਵਿਵਾਦਪੂਰਨ ਕੰਪਲੈਕਸ ਦੀਆਂ 18 ਪਟੀਸ਼ਨਾਂ ਵਿਚੋਂ 17 ’ਤੇ ਸੁਣਵਾਈ ਹੋਈ ਸੀ। ਇਹ ਸਾਰੀਆਂ ਪਟੀਸ਼ਨਾਂ ਮਥੁਰਾ ਜ਼ਿਲਾ ਅਦਾਲਤ ਤੋਂ ਇਲਾਹਾਬਾਦ ਹਾਈ ਕੋਰਟ ਵਿਚ ਸੁਣਵਾਈ ਲਈ ਸ਼ਿਫਟ ਹੋਈਆਂ ਸਨ।
ਇਹ ਵੀ ਪੜ੍ਹੋ- SYL ਮੁੱਦਾ : ਇਸ ਦਿਨ ਹੋਵੇਗੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ
18 ਦਸੰਬਰ ਨੂੰ ਤੈਅ ਹੋਵੇਗਾ ਕੋਰਟ ਕਮਿਸ਼ਨਰ ਦਾ ਪੈਨਲ
ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹਿੰਦੂ ਪੱਖ ਦੇ ਵਕੀਲ ਵਿਸ਼ਣੂ ਸ਼ੰਕਰ ਜੈਨ ਨੇ ਕਿਹਾ ਕਿ ਅੱਜ ਅਸੀਂ ਮੰਗ ਕੀਤੀ ਸੀ ਕਿ ਮਥੁਰਾ ਵਿਚ 13.37 ਏਕੜ ਵਿਵਾਦਪੂਰਨ ਭੂਮੀ ਯੋਗੇਸ਼ਵਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹੈ। ਮਸਜਿਦ ਦਾ ਗਲਤ ਕਬਜ਼ਾ ਹੈ। ਉਸ ਕਬਜ਼ੇ ਨੂੰ ਹਟਾਇਆ ਜਾਵੇ। 12 ਅਕਤੂਬਰ, 1968 ਦੇ ਸਮਝੌਤੇ ਨੂੰ ਨਾਜਾਇਜ਼ ਐਲਾਨ ਕੀਤਾ ਜਾਵੇ।
ਕੋਰਟ ਕਮਿਸ਼ਨਰ ਦੀ ਟੀਮ ਵਿਚ ਕਿੰਨੇ ਮੈਂਬਰ ਹੋਣਗੇ? ਕੌਣ-ਕੌਣ ਹੋਣਗੇ? ਕਦੋਂ ਸਰਵੇ ਕਰਨਗੇ? ਕਿਵੇਂ ਫੋਟੋ-ਵੀਡੀਓਗ੍ਰਾਫੀ ਹੋਵੇਗੀ? ਇਹ ਸਭ 18 ਦਸੰਬਰ ਨੂੰ ਹਾਈ ਕੋਰਟ ਵਿਚ ਹੋਣ ਵਾਲੀ ਅਗਲੀ ਸੁਣਵਾਈ ਵਿਚ ਤੈਅ ਹੋਵੇਗਾ।
ਕੋਰਟ ਕਮਿਸ਼ਨਰ ਦੀ ਟੀਮ ਇਕੱਠੇ ਕਰੇਗੀ ਸਬੂਤ
ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਸ਼੍ਰੀ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਦੇ 13.37 ਏਕੜ ਵਿਵਾਦਪੂਰਨ ਜ਼ਮੀਨ ਦੇ ਕੋਰਟ ਕਮਿਸ਼ਨਰ ਸਰਵੇ ਕਰਨਗੇ। ਇਹ ਸਰਵੇ ਵਾਰਾਣਸੀ ਦੀ ਗਿਆਨਵਾਪੀ ਵਿਚ ਮਈ, 2021 ਵਿਚ ਹੋਏ ਕਮਿਸ਼ਨਰ ਸਰਵੇ ਵਾਂਗ ਹੋਵੇਗਾ। ਇਸ ਵਿਚ ਕੋਰਟ ਕਮਿਸ਼ਨਰ ਦੀ ਟੀਮ ਉਥੇ ਜਾ ਕੇ ਸਬੂਤ ਇਕੱਠੇ ਕਰ ਕੇ ਕੋਰਟ ਨੂੰ ਰਿਪੋਰਟ ਦੇਵੇਗੀ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ 'ਤੇ HC ਸਖ਼ਤ, ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ
18 ਪਟੀਸ਼ਨਾਂ ਵਿਚੋਂ 17 ’ਤੇ ਸੁਣਵਾਈ
ਸ਼੍ਰੀ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ਨੂੰ ਲੈ ਕੇ ਮਥੁਰਾ ਕੋਰਟ ਵਿਚ 18 ਪਟੀਸ਼ਨਾਂ ਵਿਚੋਂ 17 ’ਤੇ ਸੁਣਵਾਈ ਹੋਈ ਸੀ। ਇਨ੍ਹਾਂ ਵਿਚੋਂ ਵਧ ਪਟੀਸ਼ਨਾਂ ਵਿਚ ਕੋਰਟ ਕਮਿਸ਼ਨਰ ਸਰਵੇ ਦੀ ਮੰਗ ਕੀਤੀ ਗਈ ਸੀ। ਮਈ, 2023 ਵਿਚ ਸ਼੍ਰੀ ਕ੍ਰਿਸ਼ਨ ਵਿਰਾਜਮਾਨ ਦੀ ਪਟੀਸ਼ਨ ’ਤੇ ਹਾਈ ਕੋਰਟ ਵਿਚ ਸੁਣਵਾਈ ਹੋਈ ਸੀ। ਇਸ ’ਤੇ ਕੋਰਟ ਨੇ ਮਥੁਰਾ ਕੋਰਟ ਵਿਚ ਚੱਲ ਰਹੇ ਸਾਰੇ ਮਾਮਲਿਅਾਂ ਨਾਲ ਸਬੰਧਤ ਮੁਕੱਦਮਿਆਂ ਨੂੰ ਹਾਈ ਕੋਰਟ ਵਿਚ ਟ੍ਰਾਂਸਫਰ ਕਰਵਾ ਲਿਆ ਸੀ।
ਹਿੰਦੂ ਧਿਰਾਂ ਨੇ ਸਮਝੌਤੇ ਨੂੰ ਦੱਸਿਆ ਜਾਇਜ਼
ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸ਼ਾਹੀ ਈਦਗਾਹ ਮਾਮਲੇ ਵਿਚ 12 ਅਕਤੂਬਰ, 1968 ਨੂੰ ਇਕ ਸਮਝੌਤਾ ਹੋਇਆ ਸੀ। ਸ਼੍ਰੀ ਕ੍ਰਿਸ਼ਨ ਜਨਮ ਸਥਾਨ ਟਰੱਸਟ ਦੇ ਸਹਿਯੋਗੀ ਸੰਗਠਨ ਸ਼੍ਰੀ ਕ੍ਰਿਸ਼ਨ ਜਨਮਭੂਮੀ ਸੇਵਾ ਸੰਘ ਅਤੇ ਸ਼ਾਹੀ ਈਦਗਾਹ ਲਈ ਦਿੱਤੀ ਗਈ ਸੀ।
ਹਾਲਾਂਕਿ ਇਸ ਸਮਝੌਤੇ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜਨਮਭੂਮੀ ਸੇਵਾ ਸੰਘ ਨੂੰ ਭੰਗ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਹਿੰਦੂ ਧਿਰ ਜਾਇਜ਼ ਦੱਸ ਰਿਹਾ ਹੈ। ਸ਼ਾਹੀ ਈਦਗਾਹ ਮਸਜਿਦ ਅਤੇ ਯੂ. ਪੀ. ਸੈਂਟਰਲ ਵਕਫ ਬੋਰਡ ਦੇ ਵਕੀਲ ਨੇ ਕੋਰਟ ਵਿਚ ਇਤਰਾਜ਼ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ- ਸੁਰੱਖਿਆ 'ਚ ਕੁਤਾਹੀ 'ਤੇ ਸੰਸਦ 'ਚ ਜ਼ਬਰਦਸਤ ਹੰਗਾਮਾ, ਵਿਰੋਧੀ ਧਿਰ ਦੇ 15 ਸੰਸਦ ਮੈਂਬਰ ਸਸਪੈਂਡ