150 ਸਾਲ ਪੁਰਾਣੀ ਇਮਾਰਤ ਦਾ ਇਕ ਹਿੱਸਾ ਡਿੱਗਿਆ, ਬਜ਼ੁਰਗ ਬੀਬੀ ਦੀ ਮੌਤ

Thursday, Aug 27, 2020 - 06:46 PM (IST)

150 ਸਾਲ ਪੁਰਾਣੀ ਇਮਾਰਤ ਦਾ ਇਕ ਹਿੱਸਾ ਡਿੱਗਿਆ, ਬਜ਼ੁਰਗ ਬੀਬੀ ਦੀ ਮੌਤ

ਕੋਲਕਾਤਾ (ਭਾਸ਼ਾ)— ਕੋਲਕਾਤਾ ਸ਼ਹਿਰ ਦੇ ਬੇਲੀਆਘਾਟਾ ਖੇਤਰ ਵਿਚ ਵੀਰਵਾਰ ਦੀ ਸਵੇਰ ਨੂੰ ਇਕ ਖਸਤਾ ਹਾਲਤ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ, ਜਿਸ ਕਾਰਨ ਇਕ ਬਜ਼ੁਰਗ ਬੀਬੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰੀ ਮੀਂਹ ਪੈਣ ਕਾਰਨ 150 ਸਾਲ ਪੁਰਾਣੀ ਇਮਾਰਤ ਦਾ ਹਿੱਸਾ ਢਹਿ ਗਿਆ। 

PunjabKesari

ਬੇਲੀਆਘਾਟਾ ਮੇਨ ਰੋਡ ’ਤੇ ਸਥਿਤ ਇਮਾਰਤ ’ਚ ਉਕਤ ਬੀਬੀ, ਉਸ ਦਾ ਪੁੱਤਰ ਅਤੇ ਪੋਤਾ ਰਹਿੰਦੇ ਸਨ। ਪੁਲਸ ਨੇ ਕਿਹਾ ਕਿ ਵੀਰਵਾਰ ਨੂੰ ਸਵੇਰੇ 5 ਵਜੇ ਜਦੋਂ ਇਮਾਰਤ ਡਿੱਗੀ ਤਾਂ ਉਦੋਂ ਇਹ ਉਸ ਦੇ ਮਲਬੇ ਹੇਠਾਂ ਦੱਬ ਗਏ। ਕੋੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਲਬੇ ’ਚ ਫਸੇ ਦੋ ਲੋਕਾਂ ਨੂੰ ਕੱਢਣ ਲਈ ਆਫ਼ਤ ਪ੍ਰਬੰਧਨ ਮਹਿਕਮੇ ਦੇ ਕਾਮਿਆਂ ਨਾਲ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਕਿਹਾ ਕਿ ਮਲਬੇ ਤੋਂ ਬਾਹਰ ਕੱਢੀ ਗਈ ਬਜ਼ੁਰਗ ਬੀਬੀ ਦੀ ਸਥਿਤੀ ਨਾਜ਼ੁਕ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਬੀਬੀ ਦੇ ਪੁੱਤਰ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। 


author

Tanu

Content Editor

Related News