ਆਸਟ੍ਰੇਲੀਆ ਨਾਲ ਮੁਕਾਬਲੇ ਤੋਂ ਪਹਿਲਾਂ ਰਿਸ਼ੀਕੇਸ਼ ਪਹੁੰਚੇ ਕੋਹਲੀ, PM ਮੋਦੀ ਦੇ ਗੁਰੂ ਦੇ ਆਸ਼ਰਮ ''ਚ ਹੋਏ ਨਤਮਸਤਕ
01/31/2023 3:34:18 AM

ਸਪੋਰਟਸ ਡੈਸਕ: ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬ੍ਰੇਕ ਲੈਣ ਤੋਂ ਬਾਅਦ ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਰਿਸ਼ੀਕੇਸ਼ ਪਹੁੰਚੇ, ਜਿੱਥੇ ਉਹ ਸਿੱਧੇ ਸਵਾਮੀ ਦਯਾਨੰਦ ਗਿਰੀ ਆਸ਼ਰਮ ਗਏ। ਸਵਾਮੀ ਦਯਾਨੰਦ ਗਿਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਆਤਮਕ ਗੁਰੂ ਸਨ।
ਇਹ ਖ਼ਬਰ ਵੀ ਪੜ੍ਹੋ - ਹਾਲ-ਏ-ਪੰਜਾਬ: ਨਸ਼ਿਆਂ ਦੀ ਦਲਦਲ ’ਚ ਧਸੀ ਜਵਾਨੀ, ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀ ਗ੍ਰਿਫ਼ਤ ’ਚ
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਗੋਡਿਆਂ ਭਾਰ ਬੈਠੇ ਨਜ਼ਰ ਆ ਰਹੇ ਹਨ। ਕੋਹਲੀ ਜੋੜਾ ਬ੍ਰਹਮਲੀਨ ਦਯਾਨੰਦ ਸਰਸਵਤੀ ਦੀ ਸਮਾਧੀ 'ਤੇ ਵੀ ਗਿਆ ਸੀ। ਇਸ ਦੇ ਨਾਲ ਹੀ ਗੰਗਾ ਘਾਟ ਵਿਖੇ ਸੰਤਾਂ-ਪੰਡਿਤਾਂ ਦੇ ਨਾਲ ਗੰਗਾ ਆਰਤੀ ਵੀ ਕੀਤੀ ਗਈ। ਕੋਹਲੀ ਜੋੜੇ ਦੇ ਨਾਲ ਉਨ੍ਹਾਂ ਦਾ ਯੋਗਾ ਟ੍ਰੇਨਰ ਵੀ ਹੈ। ਉਹ ਆਉਣ ਵਾਲੇ ਦਿਨਾਂ 'ਚ ਸਵੇਰੇ ਯੋਗਾ ਕਰਨਗੇ। ਫਿਰ ਪੂਜਾ ਅਰਚਨਾ ਕਰਨ ਉਪਰੰਤ ਭੰਡਾਰਾ ਲਗਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ
ਦੱਸ ਦਈਏ ਕਿ ਵਿਰਾਟ ਕੋਹਲੀ 2 ਨੂੰ ਮੁੰਬਈ 'ਚ ਰਿਪੋਰਟ ਕਰਨਗੇ ਕਿਉਂਕਿ ਆਸਟ੍ਰੇਲੀਆ ਦੇ ਖ਼ਿਲਾਫ਼ 9 ਫਰਵਰੀ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ। ਟੀਮ ਇੰਡੀਆ ਲਈ ਇਹ ਸੀਰੀਜ਼ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਲਈ ਇੱਥੇ ਘੱਟੋ-ਘੱਟ ਤਿੰਨ ਮੈਚ ਜਿੱਤਣੇ ਜ਼ਰੂਰੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।