ਦਿਨਦਿਹਾੜੇ ਖੁੱਲ੍ਹੇ ਮੈਦਾਨ ''ਚ ਲਿਜਾ ਕੇ ਪਤਨੀ ''ਤੇ ਚਾਕੂ ਨਾਲ ਕੀਤੇ ਕਈ ਵਾਰ, ਵੀਡੀਓ ਵਾਇਰਲ

Monday, Aug 07, 2017 - 05:57 PM (IST)

ਦਿਨਦਿਹਾੜੇ ਖੁੱਲ੍ਹੇ ਮੈਦਾਨ ''ਚ ਲਿਜਾ ਕੇ ਪਤਨੀ ''ਤੇ ਚਾਕੂ ਨਾਲ ਕੀਤੇ ਕਈ ਵਾਰ, ਵੀਡੀਓ ਵਾਇਰਲ

ਪੁਣੇ— ਇੱਥੇ ਇਕ ਸ਼ਖਸ ਚਰਿੱਤਰ 'ਤੇ ਸ਼ੱਕ ਕਾਰਨ ਆਪਣੀ ਪਤਨੀ ਨੂੰ ਖੁੱਲ੍ਹੇ ਮੈਦਾਨ 'ਚ ਲੈ ਗਿਆ ਅਤੇ ਉੱਥੇ ਚਾਕੂ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਦੋਸ਼ੀ ਪਤੀ ਨੂੰ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਫਿਰੋਜ਼ ਅਲੀ ਸ਼ੇਖ (30) ਨਾਮੀ ਕੈਬ ਡਰਾਈਵਰ ਦਾ ਵਿਆਹ 8 ਸਾਲ ਪਹਿਲਾਂ ਫਰਹਾਨਾ (26) ਨਾਲ ਹੋਇਆ ਸੀ। ਉਨ੍ਹਾਂ ਦੇ 2 ਬੇਟੇ ਅਤੇ ਇਕ ਬੇਟੀ ਵੀ ਹੈ। ਫਿਰੋਜ਼ ਹਮੇਸ਼ਾ ਫਰਹਾਨਾ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਕੁਝ ਦਿਨ ਪਹਿਲਾਂ ਫਰਹਾਨਾ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ। ਫਰਹਾਨਾ ਨੇ ਪਤੀ ਦੇ ਖਿਲਾਫ ਪਿੰਪਰੀ ਪੁਲਸ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਹ ਆਪਣੀ ਮਾਂ ਕੋਲ ਮੁੰਬਈ ਚੱਲੀ ਗਈ ਸੀ। ਫਿਰੋਜ਼ ਨੇ ਉਸ ਨੂੰ ਮਿਲਣ ਲਈ ਬੁਲਾਇਆ। ਉਹ ਮੋਸ਼ੀ ਇਲਾਕੇ 'ਚ ਇਕ ਖੁੱਲ੍ਹੇ ਮੈਦਾਨ 'ਚ ਉਸ ਨੂੰ ਲੈ ਗਿਆ। ਉੱਥੇ ਉਸ ਨਾਲ ਝਗੜਾ ਕਰਨ ਲੱਗਾ। 
ਬਾਅਦ 'ਚ ਹੱਥ 'ਚ ਚਾਕੂ ਲੈ ਕੇ ਉਸ ਦੀ ਗਰਦਨ ਅਤੇ ਪੇਟ 'ਤੇ ਵਾਰ ਕੀਤੇ, ਉਦੋਂ ਤੱਕ ਉੱਥੇ ਕਾਫੀ ਭੀੜ ਜਮ੍ਹਾ ਹੋ ਗਈ ਸੀ। ਭੀੜ 'ਚੋਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ 2-3 ਪੁਲਸ ਵਾਲੇ ਵੀ ਮੌਕੇ 'ਤੇ ਪੁੱਜੇ। ਉੱਥੇ ਹੀ ਫਿਰੋਜ਼ ਫਰਵਾਹਾ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਦੀ ਫਿਰਾਕ 'ਚ ਸੀ, ਉਸੇ ਦੌਰਾਨ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਬਾਅਦ 'ਚ ਪੁਲਸ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਗ੍ਰਿਫਤਾਰ ਕੀਤਾ। ਫਿਰੋਜ਼ ਦੇ ਖਿਲਾਫ ਧਾਰਾ 307, 504 ਅਤੇ 506 ਦੇ ਅਧੀਨ ਮਾਮਲਾ ਦਰਜ ਹੋਇਆ ਹੈ। ਭੀੜ ਕਾਰਨ ਫਰਹਾਨਾ ਦੀ ਜਾਨ ਬਚੀ। ਇਹ ਪੂਰੀ ਘਟਨਾ ਉੱਥੇ ਮੌਜੂਦ ਇਕ ਸ਼ਖਸ ਨੇ ਆਪਣੇ ਕੈਮਰੇ 'ਚ ਕੈਮ ਕਰ ਲਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਿਹਾ ਹੈ।


Related News