''ਕਿਸਾਨ ਅੰਦੋਲਨ ਨੂੰ ਕਾਂਗਰਸ ਨੇ ਕੀਤਾ ਸੀ ਸਪਾਂਸਰ, ਚੜੂਨੀ ਦੇ ਬਿਆਨ ਨੇ ਕੀਤਾ ਸਪੱਸ਼ਟ''

Tuesday, Oct 15, 2024 - 10:36 AM (IST)

ਨਵੀਂ ਦਿੱਲੀ- ਭਾਜਪਾ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਚੜੂਨੀ ਧੜੇ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਜਿਸ ਨੂੰ ਸਹਿਜ ਅਤੇ ਸੁਭਾਵਿਕ ਦੱਸਿਆ ਗਿਆ ਸੀ, ਅਸਲ ’ਚ ਕਾਂਗਰਸ ਵੱਲੋਂ ‘ਸਪਾਂਸਰ ਅਤੇ ਪੋਸ਼ਿਤ’ ਸੀ। ਮੀਡੀਆ ਰਿਪੋਰਟਾਂ ਮੁਤਾਬਕ ਚੜੂਨੀ ਨੇ ਕਿਹਾ ਸੀ ਕਿ ਕਿਸਾਨਾਂ ਨੇ ਹਰਿਆਣਾ ’ਚ ਕਾਂਗਰਸ ਦੇ ਹੱਕ ’ਚ ਮਾਹੌਲ ਬਣਾਇਆ ਪਰ ਪਾਰਟੀ ਨੇ ਸਭ ਕੁਝ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ’ਤੇ ਛੱਡ ਦਿੱਤਾ। ਉਨ੍ਹਾਂ ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਦਾ ਇਹ ਸਭ ਤੋਂ ਵੱਡਾ ਕਾਰਨ ਹੈ।

ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਚੜੂਨੀ ਦੇ ਬਿਆਨ ਨੇ ਇਕ ਵਾਰ ਫਿਰ ਕਾਂਗਰਸ ਦੇ ਮਨ ਅੰਦਰ ਲੁਕੀ ਗੱਲ ਨੂੰ ਬੇਨਕਾਬ ਕਰ ਦਿੱਤਾ ਹੈ। ਚੜੂਨੀ ਜੀ ਸਾਫ਼ ਕਹਿ ਰਹੇ ਹਨ ਕਿ ਅਸੀਂ ਕਿਸਾਨ ਅੰਦੋਲਨ ਰਾਹੀਂ ਕਾਂਗਰਸ ਦੇ ਹੱਕ ’ਚ ਮਾਹੌਲ ਬਣਾਇਆ ਪਰ ਕਾਂਗਰਸ ਇਸ ਦਾ ਲਾਹਾ ਨਹੀਂ ਲੈ ਸਕੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਕ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਜਿਸ ਅੰਦੋਲਨ ਨੂੰ ਇਕ ਸੁਭਾਵਿਕ ਅੰਦੋਲਨ ਕਿਹਾ ਜਾ ਰਿਹਾ ਸੀ, ਉਹ ਕਾਂਗਰਸ ਦੀ ਸਰਪ੍ਰਸਤੀ ਤੇ ਪਾਲਣ ਪੋਸ਼ਣ ਵਾਲੀ ਲਹਿਰ ਸੀ। ਹੁਣ ਮੈਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਕਾਂਗਰਸ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ ’ਚ ਕਾਂਗਰਸ ਤੋਂ ਸਪੱਸ਼ਟੀਕਰਨ ਵੀ ਮੰਗਿਆ।


Tanu

Content Editor

Related News