ਕਿਸਾਨ ਕਲਿਆਣ ਰੈਲੀ : ਪੀ.ਐੈੱਮ. ਮੋਦੀ ਨੇ ਰਾਹੁਲ ਦੀ ਜੱਫੀ ਦਾ ਕੀਤਾ ਖੁਲਾਸਾ

Saturday, Jul 21, 2018 - 04:15 PM (IST)

ਸ਼ਾਹਜਹਾਂਪੁਰ— ਆਪਣੀ ਸਰਕਾਰ ਦੇ ਖਿਲਾਫ ਵਿਰੋਧੀ ਧਿਰ ਵੱਲੋਂ ਸ਼ੁੱਕਰਵਾਰ ਨੂੰ ਲਿਆਂਦਾ ਗਿਆ 'ਬੇਭਰੋਸਗੀ ਮਤਾ' ਡਿੱਗਣ ਤੋਂ ਬਾਅਦ ਅਗਲੇ ਦਿਨ ਹੀ ਪ੍ਰਧਾਨਮੰਤਰੀ ਮੋਦੀ ਨੇ ਯੂ.ਪੀ. ਦੇ ਸ਼ਾਹਜਹਾਂਪੁਰ 'ਚ 'ਕਿਸਾਨ ਕਲਿਆਣ ਰੈਲੀ' ਨੂੰ ਸੰਬੋਧਿਤ ਕੀਤਾ। ਰੈਲੀ 'ਚ ਵੀ ਬਭਰੋਸਗੀ ਮਤੇ ਦੀ ਚਰਚਾ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ 'ਤੇ ਲਗਾਮ ਲੱਗਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ, ''ਅਸੀਂ ਲਗਾਤਾਰ ਉਨ੍ਹਾਂ ਤੋਂ ਪੁੱਛਦੇ ਰਹੇ ਕਿ ਬੋਭਰੋਸਗੀ ਦਾ ਕਾਰਨ ਕੀ ਹੈ ਪਰ ਜਦੋਂ ਕਾਰਨ ਨਹੀਂ ਦੱਸ ਸਕੇ ਤਾਂ ਗਲ ਹੀ ਪੈ ਗਏ।'' ਮੋਦੀ ਦਾ ਬੇਭਰੋਸਗੀ ਮਤਾ ਅਤੇ ਰਾਹੁਲ ਗਾਂਧੀ ਦੀ ਜੱਫੀ ਨੂੰ ਸੰਸਦ ਚੋਂ ਕੱਢ ਕੇ ਰੈਲੀ ਤੱਕ ਲੈ ਕੇ ਜਾਣਾ ਆਉਣ ਵਾਲੀ ਚੋਣ ਮੁੱਦਾ ਬਣਾਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਪੀ.ਐੈੱਮ. ਮੋਦੀ ਨੇ ਗੰਨਾ ਕਿਸਾਨਾਂ ਲਈ ਵੱਡੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹੁਣ ਗੰਨਾ ਕਿਸਾਨਾਂ ਨੂੰ ਲਾਗਤ ਮੁੱਲ ਦੇ ਉਪਰ 80 ਪ੍ਰਤੀਸ਼ਤ ਦਾ ਸਿੱਧਾ ਲਾਭ ਮਿਲੇਗਾ। ਇਸ ਦੌਰਾਨ ਪੀ.ਐੈੱਮ. ਮੋਦੀ ਨੇ ਆਪਣੀ ਸਰਕਾਰ ਦੇ ਕੰਮਕਾਜ ਦੇ ਦੌਰਾਨ ਕਿਸਾਨਾਂ ਦੇ ਹਿੱਤਾਂ 'ਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੇ ਬਾਰੇ 'ਚ ਵੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀ ਧਿਰ ਦੇ ਬੇਭੋਰਸਗੀ ਮਤੇ ਨੂੰ ਲੈ ਕੇ ਹਮਲਾ ਬੋਲਿਆ। ਉਨ੍ਹ੍ਹਾਂ ਨੇ ਕਿਹਾ, ''ਅਸੀਂ ਉਨ੍ਹਾਂ ਤੋਂ ਲਗਾਤਾਰ ਪੁੱਛਦੇ ਰਹੇ ਕਿ ਬੇਭੋਰਸਗੀ ਦਾ ਕਾਰਨ ਕੀ ਹੈ, ਜਦੋਂ ਕਾਰਨ ਨਹੀਂ ਦੱਸਿਆ ਤਾਂ ਗਲ ਹੀ ਪੈ ਗਏ।''
ਪੀ.ਐੱਮ. ਨੇ ਕਿਹਾ ਕਿ 90 ਹਜ਼ਾਰ ਰੁਪਇਆਜੋ ਕਿਸੇ ਹੋਰ ਪਾਸੇ ਚਲੇ ਗਿਆ, ਉਹ ਸਹੀ ਵਿਅਕਤੀ ਕੋਲ ਪਹੁੰਚਣ ਲੱਗਿਆ, ਜਿਸ ਦੀ ਵਜ੍ਹਾ ਨਾਲ ਕੇਂਦਰ ਸਰਕਾਰ ਦੇ ਖਿਲਾਫ ਬਭਰੋਸਗੀ ਮਤਾ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ, ''ਇਹ ਬੇਭੋਰਸਗੀ ਮਤਾ ਇਸ ਤਰ੍ਹਾਂ ਨਹੀਂ ਆਉਂਦਾ ਹੈ। ਜਦੋਂ 90 ਹਜ਼ਾਰ ਕਰੋੜ ਰੁਪਏ ਇਧਰ-ਉਧਰ ਜਾਣਾ ਬੰਦ ਹੋ ਜਾਣ ਤਾਂ ਕਿੰਨੇ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਗਲਤ ਕੰਮਾਂ ਨੂੰ ਕੋਈ ਬੰਦ ਕਰ ਦੇਵੇ, ਮੁਫਤ ਦੀ ਕਮਾਈ ਨੂੰ ਬੰਦ ਕਰ ਦੇਵੇ ਤਾਂ ਕੀ ਉਸ 'ਤੇ ਵਿਸ਼ਵਾਸ ਕਰੋਗੇ? ਉਨ੍ਹਾਂ ਨੇ ਕਿਹਾ, ''ਵਿਰੋਧੀ ਧਿਰ ਦੀ ਪਰੇਸ਼ਾਨੀ ਇਹ ਹੈ ਕਿ ਮੈਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਖਿਲਾਫ ਖੜ੍ਹਾ ਹਾਂ।''


Related News