ਕਿਸਾਨ ਕਲਿਆਣ ਰੈਲੀ : ਪੀ.ਐੈੱਮ. ਨੇ ਕਿਹਾ- ਮੈਂ ਗੰਨਾ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ

Saturday, Jul 21, 2018 - 02:39 PM (IST)

ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਸ਼ਹੀਦਾਂ ਦੀ ਨਗਰੀ ਸ਼ਾਹਜਹਾਂਪੁਰ ਨੂੰ ਪ੍ਰਣਾਮ ਕਰਦਾ ਹਾਂ ਅਤੇ ਐਮਰਜੈਂਸੀ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਪ੍ਰਧਾਨਮੰਤਰੀ ਨੇ ਕਿਹਾ ਮੈਨੂੰ ਕਿਸਾਨਾਂ 'ਚ ਆਉਣ ਦਾ ਮੌਕਾ ਮਿਲਿਆ। ਮੈਂ ਕਿਸਾਨਾਂ ਦੇ ਆਸ਼ੀਰਵਾਦ ਨਾਲ ਭਰਪੂਰ ਹੋਇਆ।
ਇਸ ਸਾਲ 160 ਕਰੋੜ ਲੀਟਰ ਏਥੇਨਲ ਦਾ ਉਤਪਾਦਨ ਹੋਵੇਗਾ।
ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਸਾਲ 160 ਕਰੋੜ ਲੀਟਰ ਏਥੇਨਲ ਦਾ ਉਤਪਾਦਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਏਥੇਨਲ ਉਤਪਾਦਨ ਦੇ ਲਈ ਸਾਡਾ ਕੋਈ ਨਵਾਂ ਆਈਡੀਆ ਨਹੀਂ ਹੈ। ਪਿਛਲੀਆਂ ਸਰਕਾਰਾਂ 'ਚ ਵੀ ਉਤਪਾਦਨ ਦਾ ਕਾਰਜ ਹੁੰਦਾ ਸੀ ਪਰ ਉਨ੍ਹਾਂ ਦੀ ਨੀਅਤ ਠੀਕ ਨਹੀਂ ਸੀ। ਜੇਕਰ ਉਸ ਸਮੇਂ ਤੇਜ਼ੀ ਨਾਲ ਕੰਮ ਹੁੰਦਾ ਤਾਂ ਗੰਨਾ ਕਿਸਾਨਾਂ ਨੂੰ ਵੀ ਇਸ ਦਾ ਲਾਭ ਹੁੰਦਾ।
ਰੈਲੀ ਦੀਆਂ ਕੁਝ ਗੱਲਾਂ ਗੱਲਾਂ...
- 14 ਫਸਲਾਂ ਦੇ ਸਰਕਾਰੀ ਮੁੱਲਾਂ 'ਚ 200 ਤੋਂ 1800 ਕਰੋੜ ਰੁਪਏ ਦਾ ਵਾਧਾ ਹੋਇਆ।
- ਮੈਂ ਗੰਨਾ ਕਿਸਾਨਾਂ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ।
- ਪੱਛਮੀ ਯੂ.ਪੀ. ਦੇ ਕਿਸਾਨ ਮੇਰੇ ਘਰ ਆਏ ਸਨ।
- ਵਿਰੋਧੀ ਧਿਰ ਅੱਜ ਘੜਿਆਲੀ ਹੰਝੂ ਵਹਾ ਰਿਹਾ ਹੈ, ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਉਸ ਸਮੇਂ ਕਿਉਂ ਨਹੀਂ ਕੁਝ ਕੀਤਾ ਗਿਆ।
- ਗੰਨਾ ਕਿਸਾਨਾਂ ਨੂੰ ਮੁੱਲ ਲਾਗਤ 'ਤੇ 80 ਫੀਸਦੀ ਲਾਭ ਮਿਲੇਗਾ।
- ਗੰਨੇ ਦੀ ਦਰ ਪ੍ਰਤੀ ਕੁਇੰਟਲ 155 ਰੁਪਏ ਹੈ।
- ਹੁਣ ਗੰਨੇ ਦਾ ਮੁੱਲ 1.75 ਰੁਪਏ ਕੀਤਾ ਗਿਆ ਹੈ।
- 5 ਕਰੋੜ ਕਿਸਾਨਾਂ ਨੂੰ ਜਲਦੀ ਭੁਗਤਾਨ ਕੀਤਾ ਜਾਵੇਗਾ।
- ਖੰਡ ਦਾ ਨਿਸ਼ਚਿਤ ਮੁੱਲ ਤੈਅ ਕੀਤਾ ਜਾਵੇਗਾ।


Related News