''ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ'', ਹਿਮਾਚਲ ਦੀਆਂ ਸੜਕਾਂ ਨੂੰ ਵੇਖ ਦੰਗ ਰਹੇ ਗਏ ਮੰਤਰੀ

Saturday, Jun 28, 2025 - 12:25 PM (IST)

''ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ'', ਹਿਮਾਚਲ ਦੀਆਂ ਸੜਕਾਂ ਨੂੰ ਵੇਖ ਦੰਗ ਰਹੇ ਗਏ ਮੰਤਰੀ

ਨੈਸ਼ਨਲ ਡੈਸਕ- ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਦੇ ਦੌਰੇ 'ਤੇ ਹਨ। ਰਿਜਿਜੂ ਹਿਮਾਚਲ ਪ੍ਰਦੇਸ਼ ਦੀਆਂ ਖ਼ਤਰਨਾਕ ਸੜਕਾਂ ਵੇਖ ਕੇ ਹੈਰਾਨ ਰਹਿ ਗਏ। ਵੀਰਵਾਰ ਦੁਪਹਿਰ ਕਿਰੇਨ ਰਿਜਿਜੂ ਸ਼ਿਮਲਾ ਤੋਂ ਸੜਕ ਮਾਰਗ ਜ਼ਰੀਏ ਕਿੰਨੌਰ ਲਈ ਰਵਾਨਾ ਹੋਏ। ਇੱਥੇ 80 ਤੋਂ 90 ਡਿਗਰੀ ਢਲਾਣ ਵਾਲੀਆਂ ਸੜਕਾਂ ਨੂੰ ਕੱਟ ਕੇ ਬਣਾਏ ਗਏ ਨੈਸ਼ਨਲ ਹਾਈਵੇਅ-05 ਨੂੰ ਵੇਖ ਕੇ ਉਹ ਦੰਗ ਰਹਿ ਗਏ।

 

ਇਨ੍ਹਾਂ ਸੜਕਾਂ ਨਾਲ ਜੁੜਿਆ ਇਕ ਵੀਡੀਓ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤਾ। ਇਸ ਵਿਚ ਉਹ ਕਹਿ ਰਹੇ ਹਨ ਕਿ ਇਹ ਇੰਨਾ ਭਿਆਨਕ ਹੈ। ਜੇਕਰ ਫਿਸਲ ਕੇ ਕੋਈ ਡਿੱਗਿਆ ਤਾਂ ਜ਼ਿੰਦਾ ਦਾ ਦੂਰ ਹੱਡੀ ਵੀ ਨਹੀਂ ਮਿਲੇਗੀ। ਬਹੁਤ ਹੀ ਖ਼ਤਰਨਾਕ ਸੜਕ ਹੈ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕਿੰਨੌਰ ਦੇ ਨੈਸ਼ਨਲ ਹਾਈਵੇਅ ਦੀ ਸਥਿਤੀ ਬਹੁਤ ਚੰਗੀ ਹੋ ਗਈ ਹੈ। ਰਿਜਿਜੂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 


author

Tanu

Content Editor

Related News