ਸ਼ਰਾਬ ਪੀਣ ਤੋਂ ਮਨ੍ਹਾ ਕਰਨ ''ਤੇ ਭੈਣ ਦਾ ਕਤਲ, ਲਾਸ਼ ਰਸੋਈ ਦੇ ਫਰਸ਼ ਹੇਠਾਂ ਦਫ਼ਨਾਈ

Tuesday, Dec 27, 2022 - 12:29 PM (IST)

ਸ਼ਰਾਬ ਪੀਣ ਤੋਂ ਮਨ੍ਹਾ ਕਰਨ ''ਤੇ ਭੈਣ ਦਾ ਕਤਲ, ਲਾਸ਼ ਰਸੋਈ ਦੇ ਫਰਸ਼ ਹੇਠਾਂ ਦਫ਼ਨਾਈ

ਲਖਨਊ (ਭਾਸ਼ਾ)- ਸ਼ਹਿਰ ਦੇ ਸੈਰਪੁਰ ਖੇਤਰ 'ਚ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਇਕ ਨੌਜਵਾਨ ਨੇ ਆਪਣੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਰਸੋਈ ਦੇ ਫਰਸ਼ ਹੇਠਾਂ ਦਫ਼ਨਾ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਪੁਲਸ ਨੂੰ ਕਿਸੇ ਨੇ ਫੋਨ 'ਤੇ ਸ਼ਿਵਾਨੀ (20) ਨਾਮੀ ਕੁੜੀ ਦੇ ਕਤਲ ਦੀ ਸੂਚਨਾ ਦਿੱਤੀ। ਇਸ ਦੇ ਆਧਾਰ 'ਤੇ ਪੁਲਸ ਨੇ ਸੋਮਵਾਰ ਨੂੰ ਸੈਰਪੁਰ ਖੇਤਰ ਵਾਸੀ ਹਿਮਾਂਸ਼ੂ (22) ਦੇ ਘਰ ਪਹੁੰਚ ਕੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣੀ ਭੈਣ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਰਸੋਈ ਦੇ ਫਰਸ਼ ਹੇਠਾਂ ਦਫ਼ਨਾ ਦੇਣ ਦਾ ਗੁਨਾਹ ਕਬੂਲ ਕਰ ਲਿਆ।

ਇਹ ਵੀ ਪੜ੍ਹੋ : ਪ੍ਰੇਮਿਕਾ ਦੀ ਕੁੱਟਮਾਰ ਕਰਨ ਵਾਲੇ ਬੇਰਹਿਮ ਨੌਜਵਾਨ ਦੇ ਘਰ 'ਤੇ ਚੱਲਿਆ ਬੁਲਡੋਜ਼ਰ (ਵੀਡੀਓ)

ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਸ਼ਿਵਾਨੀ ਦੀ ਲਾਸ਼ ਬਰਾਾਮਦ ਕਰ ਲਈ ਹੈ। ਹਿਮਾਂਸ਼ੂ ਨੇ ਆਪਣੇ ਬਿਆਨ 'ਚ ਕਿਹਾ ਕਿ ਉਸ ਦੀ ਭੈਣ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਦੀ ਸੀ। ਸ਼ਨੀਵਾਰ ਰਾਤ ਉਹ ਸ਼ਰਾਬ ਪੀ ਕੇ ਆਇਆ ਸੀ, ਜਿਸ 'ਤੇ ਉਸ ਨੇ ਝਗੜਾ ਕੀਤਾ, ਜਿਸ ਤੋਂ ਗੁੱਸੇ 'ਚ ਆਕੇ ਉਸ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਹਿਮਾਂਸ਼ੂ ਨੇ ਇਹ ਵੀ ਕਿਹਾ ਕਿ ਉਸ ਦੀ ਭੈਣ ਦਾ ਕਿਸੇ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਸੀ ਅਤੇ ਉਸ ਨੇ ਉਸ ਨੂੰ ਉਸ ਨੌਜਵਾਨ ਨਾਲ ਮਿਲਣ ਤੋਂ ਮਨ੍ਹਾ ਕੀਤਾ ਸੀ ਪਰ ਉਹ ਨਹੀਂ ਮੰਨ ਰਹੀ ਸੀ। ਪੁਲਸ ਸੂਤਰਾਂ ਅਨੁਸਾਰ ਸ਼ਿਵਾਨੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News