ਵਿਨੇਸ਼ ਫੋਗਾਟ ਨੂੰ ਇਨਸਾਫ਼ ਦਿਵਾਉਣ ਲਈ ਖਾਪ ਪੰਚਾਇਤਾਂ ਹੋਈਆਂ ਇਕਜੁੱਟ
Friday, Aug 09, 2024 - 05:19 PM (IST)
ਭਿਵਾਨੀ (ਭਾਸ਼ਾ) - ਪੈਰਿਸ ਓਲੰਪਿਕ 2024 'ਚ ਮਹਿਲਾ ਕੁਸ਼ਤੀ ਦੇ 50 ਕਿਲੋ ਭਾਰ ਵਰਗ ਦੇ ਫਾਈਨਲ 'ਚ ਅਯੋਗ ਕਰਾਰ ਦਿੱਤੇ ਜਾਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਇਥੇ ਸ਼ੁੱਕਰਵਾਰ ਨੂੰ ਸ਼ਹੀਦ ਸਮਾਰਕ ਵਿਚ ਨੌਗਾਮਾ ਖਾਪ ਦੀ ਪੰਚਾਇਤ ਹੋਈ। ਪੰਚਾਇਤ 'ਚ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ ਨੂੰ ਸਾਜ਼ਿਸ਼ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਓਲੰਪਿਕ 'ਚ ਝੰਡੇ ਗੱਡਣ ਵਾਲੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਮਿਲੀ ਸਰਕਾਰੀ ਨੌਕਰੀ
ਇਸ ਦੌਰਾਨ ਨੌਗਾਮਾ ਖਾਪ ਦੇ ਬੁਲਾਰੇ ਉਮੇਦ ਸਿੰਘ ਜਾਗਲਾਨ ਨੇ ਦੱਸਿਆ ਕਿ ਪੰਚਾਇਤ ਵਿੱਚ ਇਸ ਮਾਮਲੇ ਦੀ ਖੇਡ ਮੰਤਰੀ ਤੋਂ ਢੁੱਕਵੀਂ ਜਾਂਚ ਕਰਵਾਉਣ ਅਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ, ਉਸ ਖ਼ਿਲਾਫ਼ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਤਾਂਕਿ ਵਿਨੇਸ਼ ਫੋਗਾਟ ਨੂੰ ਇਨਸਾਫ਼ ਮਿਲ ਸਕੇ। ਜਗਲਾਨ ਨੇ ਕਿਹਾ ਕਿ ਜੇਕਰ ਵਿਨੇਸ਼ ਫੋਗਾਟ ਨੂੰ ਇਨਸਾਫ਼ ਨਾ ਮਿਲਿਆ ਤਾਂ ਨੌਗਾਮਾ ਖਾਪ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਹੀਂ ਹਟੇਗੀ ਅਤੇ ਜੀਂਦ ਦੇ ਸਾਰੇ ਖਾਪ ਇਕੱਠੇ ਹੋ ਕੇ ਵਿਨੇਸ਼ ਫੋਗਾਟ ਨੂੰ ਇਨਸਾਫ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਹ ਵੀ ਪੜ੍ਹੋ - ਹਰ ਸੋਮਵਾਰ ਆਉਣਾ ਪਵੇਗਾ ਥਾਣੇ, 17 ਮਹੀਨਿਆਂ ਬਾਅਦ ਮਨੀਸ਼ ਸਿਸੋਦੀਆ ਨੂੰ ਇਨ੍ਹਾਂ ਸ਼ਰਤਾਂ 'ਤੇ ਮਿਲੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8