ਖਾਨ ਸਰ ਦੀ ਤਬੀਅਤ ਵਿਗੜੀ, ਹਸਪਤਾਲ ''ਚ ਦਾਖ਼ਲ, BPSC ਉਮੀਦਵਾਰਾਂ ਦੇ ਅੰਦੋਲਨ ''ਚ ਕਰ ਰਹੇ ਸਨ ਪ੍ਰਦਰਸ਼ਨ

Saturday, Dec 07, 2024 - 10:49 PM (IST)

ਖਾਨ ਸਰ ਦੀ ਤਬੀਅਤ ਵਿਗੜੀ, ਹਸਪਤਾਲ ''ਚ ਦਾਖ਼ਲ, BPSC ਉਮੀਦਵਾਰਾਂ ਦੇ ਅੰਦੋਲਨ ''ਚ ਕਰ ਰਹੇ ਸਨ ਪ੍ਰਦਰਸ਼ਨ

ਪਟਨਾ : ਯੂਟਿਊਬ 'ਤੇ ਮਸ਼ਹੂਰ ਬਿਹਾਰ ਦੇ ਸੈਲੀਬ੍ਰਿਟੀ ਅਧਿਆਪਕ ਖਾਨ ਸਰ ਦੀ ਸਿਹਤ ਵਿਗੜ ਗਈ ਹੈ। ਡੀਹਾਈਡ੍ਰੇਸ਼ਨ ਅਤੇ ਬੁਖਾਰ ਤੋਂ ਬਾਅਦ ਉਨ੍ਹਾਂ ਨੂੰ ਪ੍ਰਭਾਤ ਮੈਮੋਰੀਅਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕੱਲ੍ਹ ਹੀ ਉਸ ਨੇ BPSC ਉਮੀਦਵਾਰਾਂ ਦੇ ਅੰਦੋਲਨ ਵਿਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਅੱਜ ਖਾਨ ਸਰ ਦੇ ਟਵਿੱਟਰ ਹੈਂਡਲ ਤੋਂ ਫਰਜ਼ੀ ਪੋਸਟ ਨੂੰ ਲੈ ਕੇ ਐੱਫਆਈਆਰ ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ 6 ਦਸੰਬਰ ਨੂੰ ਖਾਨ ਸਰ ਬਿਹਾਰ ਵਿਚ 70ਵੀਂ BPSC ਦੀ ਮੁੱਢਲੀ ਪ੍ਰੀਖਿਆ ਦੇ ਨਿਯਮਾਂ ਵਿਚ ਬਦਲਾਅ ਨੂੰ ਲੈ ਕੇ ਵਿਦਿਆਰਥੀਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਹੋਣ ਦੀ ਖਬਰ ਮਿਲੀ। ਦੱਸਣਯੋਗ ਹੈ ਕਿ 13 ਦਸੰਬਰ ਨੂੰ ਹੋਣ ਵਾਲੀ BPSC ਦੀ ਮੁੱਢਲੀ ਪ੍ਰੀਖਿਆ ਦੇ ਨਿਯਮਾਂ ਵਿਚ ਬਦਲਾਅ ਨੂੰ ਲੈ ਕੇ ਸੈਂਕੜੇ ਉਮੀਦਵਾਰ ਰਾਜਧਾਨੀ ਪਟਨਾ ਵਿਚ BPSC ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸ਼ੁੱਕਰਵਾਰ ਨੂੰ ਵੀ ਪੁਲਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਸੀ।

ਇਹ ਵੀ ਪੜ੍ਹੋ : ਹੁਣ ਇਕ ਹੋਰ ਨਵਾਂ ਟੈਕਸ ਸਲੈਬ ਲਿਆਉਣ ਜਾ ਰਹੀ ਹੈ ਸਰਕਾਰ : ਰਾਹੁਲ

ਦੱਸਿਆ ਗਿਆ ਹੈ ਕਿ ਦੇਰ ਸ਼ਾਮ ਵਿਦਿਆਰਥੀਆਂ ਦੇ ਵਿਰੋਧ ਕਰਨ ਤੋਂ ਬਾਅਦ ਪੁਲਸ ਨੇ ਖਾਨ ਸਰ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ ਸੀ। ਉਧਰ ਵੱਡੀ ਗਿਣਤੀ ਵਿਚ ਵਿਦਿਆਰਥੀ ਥਾਣੇ ਦੇ ਗੇਟ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੇ ਇਕੱਠੇ ਹੋਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ।

ਅਗਲੇ ਦਿਨ 7 ਦਸੰਬਰ ਦੀ ਸਵੇਰ ਨੂੰ ਖਾਨ ਸਰ ਦੇ ਟਵਿੱਟਰ ਹੈਂਡਲ ਖਾਨ ਗਲੋਬਲ ਸਟੱਡੀ 'ਤੇ ਜਾਅਲੀ ਪੋਸਟਾਂ ਪਾ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਲਈ ਐੱਫਆਈਆਰ ਦਰਜ ਕੀਤੀ ਗਈ ਹੈ। ਪਟਨਾ ਪੁਲਸ ਨੇ ਵੀ ਮੀਡੀਆ ਨੂੰ ਖਾਨ ਸਰ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਦਿੱਤੀ। ਐੱਸਡੀਪੀਓ ਸਕੱਤਰੇਤ ਦੇ ਡਾ. ਅਨੂੰ ਕੁਮਾਰ ਨੇ ਪੁਸ਼ਟੀ ਕੀਤੀ ਕਿ ਖਾਨ ਸਰ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕੱਲ੍ਹ ਗਰਦਾਨੀਬਾਗ ਪੁਲਸ ਨੇ ਖਾਨ ਸਰ ਨੂੰ ਉਨ੍ਹਾਂ ਦੇ ਕਹਿਣ ’ਤੇ ਅਟਲ ਮਾਰਗ ’ਤੇ ਉਨ੍ਹਾਂ ਦੀ ਕਾਰ ਨੇੜੇ ਛੱਡ ਦਿੱਤਾ ਸੀ। ਦੱਸਣਯੋਗ ਹੈ ਕਿ ਐੱਫਆਈਆਰ ਤੋਂ ਬਾਅਦ ਚਰਚਾ ਸੀ ਕਿ ਖਾਨ ਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News