ਸਰਕਾਰੀ ਨੌਕਰੀਆਂ ਲਈ ਉਮਰ ਸੀਮਾ ''ਚ 5 ਸਾਲ ਵਧੀ, CM ਵਿਜੇ ਨੇ ਨੌਜਵਾਨਾਂ ਨੂੰ ਦਿੱਤਾ ਤੋਹਫਾ
Friday, Oct 30, 2026 - 10:11 PM (IST)
ਚੇਨੱਈ : ਤਮਿਲਨਾਡੂ ਵਿੱਚ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਤਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਸਰਕਾਰੀ ਨੌਕਰੀਆਂ ਲਈ ਬਿਨੈ ਕਰਨ ਦੀ ਵੱਧ ਤੋਂ ਵੱਧ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਹ ਛੋਟ ਆਗਾਮੀ 5 ਸਾਲਾਂ ਤੱਕ ਲਾਗੂ ਰਹੇਗੀ ਅਤੇ ਪਹਿਲਾਂ ਤੋਂ ਮਿਲ ਰਹੀਆਂ ਹੋਰ ਉਮਰ ਛੋਟਾਂ ਤੋਂ ਵੱਖਰੀ ਹੋਵੇਗੀ।
ਸਰਕਾਰੀ ਪ੍ਰੈੱਸ ਨੋਟ ਅਨੁਸਾਰ ਇਹ ਫੈਸਲਾ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਦੀ ਮੰਗ 'ਤੇ ਲਿਆ ਗਿਆ ਹੈ। ਉਮੀਦਵਾਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਸੀ ਕਿ ਉਨ੍ਹਾਂ ਨੂੰ ਪ੍ਰੀਖਿਆਵਾਂ ਵਿੱਚ ਬੈਠਣ ਲਈ ਕੁਝ ਹੋਰ ਮੌਕੇ ਦਿੱਤੇ ਜਾਣ, ਜਿਸ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਉਮਰ ਸੀਮਾ ਵਿੱਚ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਗਰੁੱਪ 1 ਅਤੇ ਗਰੁੱਪ 2 ਦੀਆਂ ਸੇਵਾਵਾਂ 'ਚ ਉਮਰ ਦੀ ਨਵੀਂ ਸੀਮਾ:
ਗਰੁੱਪ 1 ਸੇਵਾਵਾਂ: ਜਨਰਲ ਕੈਟੇਗਰੀ (ਸਧਾਰਨ ਵਰਗ) ਦੇ ਉਮੀਦਵਾਰਾਂ ਲਈ ਉਮਰ ਸੀਮਾ 32 ਸਾਲ ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਇਹ ਸੀਮਾ 37 ਤੋਂ ਵਧ ਕੇ 42 ਸਾਲ ਹੋ ਗਈ ਹੈ। ਦਿਵਿਆਂਗ ਉਮੀਦਵਾਰਾਂ ਵਿੱਚ ਜਨਰਲ ਕੈਟੇਗਰੀ ਦੀ ਸੀਮਾ 42 ਤੋਂ ਵਧਾ ਕੇ 47 ਸਾਲ ਅਤੇ ਰਾਖਵੇਂ ਵਰਗ ਦੇ ਦਿਵਿਆਂਗਾਂ ਲਈ ਸੀਮਾ 47 ਤੋਂ ਵਧਾ ਕੇ 52 ਸਾਲ ਕਰ ਦਿੱਤੀ ਗਈ ਹੈ।
ਗਰੁੱਪ 2 ਅਤੇ 2ਏ ਸੇਵਾਵਾਂ: ਜਨਰਲ ਕੈਟੇਗਰੀ ਲਈ ਉਮਰ ਸੀਮਾ 30 ਸਾਲ ਤੋਂ ਵਧਾ ਕੇ 35 ਸਾਲ ਕੀਤੀ ਗਈ ਹੈ। ਦਿਵਿਆਂਗ ਜਨਰਲ ਉਮੀਦਵਾਰਾਂ ਲਈ ਇਹ ਸੀਮਾ 40 ਤੋਂ 45 ਸਾਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗਰੁੱਪ 2 ਅਤੇ 2ਏ ਵਿੱਚ ਰਾਖਵੇਂ ਵਰਗ ਲਈ ਵੱਧ ਤੋਂ ਵੱਧ ਉਮਰ ਦੀ ਕੋਈ ਉੱਪਰਲੀ ਸੀਮਾ ਤੈਅ ਨਹੀਂ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਮੁੜ ਤੋਂ ਨੌਕਰੀ ਦੀ ਤਿਆਰੀ ਕਰ ਰਹੇ ਹਜ਼ਾਰਾਂ ਉਮੀਦਵਾਰਾਂ ਨੂੰ ਭਾਗ ਲੈਣ ਦਾ ਮੌਕਾ ਮਿਲੇਗਾ। ਇਹ ਬਦਲੀ ਹੋਈ ਉਮਰ ਸੀਮਾ ਅਗਲੇ 5 ਸਾਲਾਂ ਤੱਕ ਪ੍ਰਭਾਵੀ ਰਹੇਗੀ, ਜਿਸ ਨਾਲ ਸੂਬਾ ਸਰਕਾਰ ਦੇ ਵੱਖ-ਵੱਖ ਅਹੁਦਿਆਂ ਲਈ ਨੌਜਵਾਨਾਂ ਦੀ ਭਾਗੀਦਾਰੀ ਵਧੇਗੀ।
