ਹੈਕਿੰਗ ਦੇ ਵਧਦੇ ਮਾਮਲਿਆਂ ਦਰਮਿਆਨ ਕੇਰਲ ਪੁਲਸ ਨੇ ਜਾਰੀ ਕੀਤਾ ਅਲਰਟ
Sunday, Sep 14, 2025 - 04:41 AM (IST)

ਤਿਰੂਵਨੰਤਪੁਰਮ - ਕੇਰਲ ਪੁਲਸ ਨੇ ਪੂਰੇ ਸੂਬੇ ’ਚ ਵ੍ਹਟਸਐਪ ਹੈਕਿੰਗ ਦੇ ਮਾਮਲਿਆਂ ’ਚ ਵਾਧੇ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ, ਜਿਸ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਸਾਈਬਰ ਅਪਰਾਧੀ ਯੂਜ਼ਰਜ਼ ਬਣ ਕੇ ਪੈਸੇ ਠੱਗਣ ਲਈ ਮੈਸੇਜਿੰਗ ਪਲੇਟਫਾਰਮ ਦੀ ਦੁਰਵਰਤੋਂ ਕਰ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਧੋਖੇਬਾਜ਼ ਆਮ ਤੌਰ ’ਤੇ ਭਰੋਸੇਯੋਗ ਸੰਪਰਕ ਬਣਾ ਕੇ, ਨਕਲੀ ਏ. ਪੀ. ਕੇ. ਲਿੰਕ ਭੇਜ ਕੇ ਜਾਂ ਅਣਜਾਣ ਯੂਜ਼ਰਜ਼ ਨੂੰ ਵਨ ਟਾਈਮ ਪਾਸਵਰਡ (ਓ. ਟੀ. ਪੀ.) ਸਾਂਝਾ ਕਰਨ ਲਈ ਪ੍ਰੇਰਿਤ ਕਰਦੇ ਹਨ।
ਇਕ ਵਾਰ ਪਹੁੰਚ ਪ੍ਰਾਪਤ ਹੋ ਜਾਣ ’ਤੇ ਹੈਕਰ ਆਪਣੇ ਡਿਵਾਈਸ ਨਾਲ ਪੀਡ਼ਤ ਦੇ ਖਾਤੇ ’ਚ ਲਾਗਇਨ ਕਰਦੇ ਹਨ ਅਤੇ ਅਕਸਰ ਅਸਲੀ ਯੂਜ਼ਰ ਨੂੰ 24 ਘੰਟਿਆਂ ਤੱਕ ਲਈ ਲਾਕ ਕਰ ਦਿੰਦੇ ਹਨ।
ਪੁਲਸ ਨੇ ਕਿਹਾ, “ਇਸ ਦੌਰਾਨ ਧੋਖੇਬਾਜ਼ ਪੀੜਤ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੁਰੰਤ ਪੈਸਾ ਟਰਾਂਸਫਰ ਕਰਨ ਲਈ ਸੁਨੇਹਾ ਭੇਜਦੇ ਹਨ ਜਾਂ ਜ਼ਿਆਦਾ ਲੋਕਾਂ ਨੂੰ ਫਸਾਉਣ ਲਈ ਦੁਰਭਾਵਨਾਪੂਰਨ ਲਿੰਕ ਵਾਇਰਲ ਕਰਦੇ ਹਨ।”