ਪਤੀ ਦੀ ਮੌਤ ਦਾ ਗ਼ਮ ਨਹੀਂ ਸਹਾਰ ਸਕੀ ਪਤਨੀ, 5 ਮਹੀਨੇ ਦੇ ਬੱਚੇ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

Thursday, Feb 01, 2024 - 12:16 PM (IST)

ਪਤੀ ਦੀ ਮੌਤ ਦਾ ਗ਼ਮ ਨਹੀਂ ਸਹਾਰ ਸਕੀ ਪਤਨੀ, 5 ਮਹੀਨੇ ਦੇ ਬੱਚੇ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਇੱਡੁਕੀ- ਕੇਰਲ ਦੇ ਇੱਡੁਕੀ ਜ਼ਿਲ੍ਹੇ ਵਿਚ 35 ਸਾਲਾ ਇਕ ਔਰਤ ਨੇ ਆਪਣੇ 5 ਮਹੀਨੇ ਦੇ ਬੱਚੇ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤੋਪਰਾਮਕੁਡੀ ਦੀ ਰਹਿਣ ਵਾਲੀ ਦੀਨੂ ਨਾਂ ਦੀ ਔਰਤ ਦੀ ਲਾਸ਼ ਬੁੱਧਵਾਰ ਰਾਤ ਉਸ ਦੇ ਕਮਰੇ ਵਿਚੋਂ ਫਾਹੇ ਨਾਲ ਲਟਕਦੀ ਮਿਲੀ ਅਤੇ ਨਵਜਨਮੇ ਬੱਚੇ ਦੀ ਲਾਸ਼ ਪਾਲਣੇ ਵਿਚ ਪਈ ਸੀ।

ਪੁਲਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਔਰਤ ਦੇ ਇਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਵੇਖਿਆ ਅਤੇ ਸਥਾਨਕ ਲੋਕਾਂ ਤੇ ਪੁਲਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਮਾਂ-ਧੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਬਿਆਨ ਮੁਤਾਬਕ ਕਰੀਬ 4 ਮਹੀਨੇ ਪਹਿਲਾਂ ਪਤੀ ਵਲੋਂ ਖੁਦਕੁਸ਼ੀ ਕਰਨ ਮਗਰੋਂ ਔਰਤ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


author

Tanu

Content Editor

Related News